ਮੁੰਬਈ, 21 ਦਸੰਬਰ
ਡਰੱਗਜ਼ ਨਾਲ ਸਬੰਧਤ ਮਾਮਲੇ ਵਿੱਚ ਅਦਾਕਾਰ ਅਰਜੁਨ ਰਾਮਪਾਲ ਸੋਮਵਾਰ ਨੂੰ ਮੁੜ ਐਨਸੀਬੀ ਅੱਗੇ ਪੇਸ਼ ਹੋਏ। ਇਸ ਤੋਂ ਪਹਿਲਾਂ 13 ਨਵੰਬਰ ਨੂੰ ਵੀ ਉਨ੍ਹਾਂ ਤੋਂ ਡਰੱਗਜ਼ ਮਾਮਲੇ ਵਿੱਚ 7 ਘੰਟਿਆਂ ਤਕ ਪੁੱਛਗਿਛ ਕੀਤੀ ਗਈ ਸੀ। ਅੱਜ ਸਵੇਰੇ ਅਰਜੁਨ ਰਾਮਪਾਲ ਐਨਸੀਬੀ ਦਫ਼ਤਰ ਪੁੱਜੇ। ਸੂਤਰਾਂ ਅਨੁਸਾਰ ਅੱਜ ਉਨ੍ਹਾਂ ਤੋਂ ਸਖ਼ਤ ਪੁੱਛਗਿਛ ਕੀਤੀ ਜਾ ਸਕਦੀ ਹੈ ਕਿਉਂਕਿ ਪਤਾ ਚਲਿਆ ਹੈ ਕਿ ਪਿਛਲੀ ਪੁੱਛਗਿਛ ਦੌਰਾਨ ਉਨ੍ਹਾਂ ਜਿਹੜੀ ਪ੍ਰਿਸਕਿ੍ਪਸ਼ਨ ਐਨਸੀਬੀ ਨੂੰ ਦਿਖਾਈ ਸੀ ਉਹ ਫਰਜ਼ੀ ਪਾਈ ਗਈ ਹੈ। ਉਹ ਕਿਸੇ ਹੋਰ ਲਈ ਸੀ ਅਤੇ ਉਹ ਦਿੱਲੀ ਤੋਂ ਬਣਵਾਈ ਗਈ ਸੀ। -ਏਜੰਸੀ