ਮੁੰਬਈ: ਬੌਲੀਵੁੱਡ ਦੇ ਅਨੇਕਾਂ ਅਦਾਕਾਰਾਂ ਨੇ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੂੰ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਲੈਣ ’ਤੇ ਊਸ ਪ੍ਰਤੀ ਸੋਸ਼ਲ ਮੀਡੀਆ ਰਾਹੀਂ ਆਪਣੀਆਂ ਭਾਵਨਾਵਾਂ ਦਾ ਇਜ਼ਹਾਰ ਕਰਦਿਆਂ ਸ਼ੁੱਭਕਾਮਨਾਵਾਂ ਦਿੱਤੀਆਂ ਹਨ। ਡਾਇਰੈਕਟਰ ਸ਼ੇਖਰ ਕਪੂਰ ਨੇ ਕਿਹਾ ਕਿ ਐੱਮ.ਐੱਸ. ਧੋਨੀ ਸਹੀ ਅਰਥਾਂ ਵਿੱਚ ਇੱਕ ‘ਗੇਮ ਚੇਂਜਰ’ ਸੀ। ਅਦਾਕਾਰ ਵਰੁਣ ਧਵਨ ਨੇ ਟਵਿੱਟਰ ’ਤੇ ਧੋਨੀ ਦੀ ਫੋਟੋ ਸਾਂਝੀ ਕਰਦਿਆਂ ਭਾਰਤੀ ਕ੍ਰਿਕਟ ’ਚ ਯੋਗਦਾਨ ਲਈ ਧੰਨਵਾਦ ਕੀਤਾ। ਰਾਜਕੁਮਾਰ ਰਾਓ ਨੇ ਕਿਹਾ ਕਿ ‘ਕੈਪਟਨ ਕੂਲ’ ਅਸੀਂ ਤੁਹਾਡੀ ਘਾਟ ਮਹਿਸੂਸ ਕਰਾਂਗੇ। ਰਿਤੇਸ਼ ਦੇਸ਼ਮੁੱਖ ਨੇ ਕਿਹਾ, ‘ਤੁਸੀਂ ਸਾਡੇ ਦਿਲਾਂ ’ਚੋਂ ਕਦੇ ਨਹੀਂ ਜਾਓਗੇ।’ ਇਨ੍ਹਾਂ ਤੋਂ ਇਲਾਵਾ ਮੋਹਨਲਾਲ, ਬਿਪਾਸ਼ਾ ਬਾਸੂ, ਦਿਵਿਆ ਦੱਤਾ, ਹੁਮਾ ਕੁਰੈਸ਼ੀ, ਰਾਹੁਲ ਢੋਲਕੀਆ, ਸੋਫੀ ਚੌਧਰੀ ਤੇ ਸਿਧਾਂਤ ਚਤੁਰਵੇਦੀ ਆਦਿ ਨੇ ਵੀ ਐੱਮ.ਐੱਸ. ਧੋਨੀ ਨੂੰ ਸ਼ੁੱਭਕਾਮਨਾਵਾਂ ਿਦੱਤੀਆਂ। -ਆਈਏਐੱਨਐੱਸ