ਚੇਨੱਈ: ਫ਼ਿਲਮ ਨਿਰਦੇਸ਼ਕ ਕਾਰਤਿਕ ਸੁਬਰਾਜ ਦੀ ਗੈਂਗਸਟਰਾਂ ’ਤੇ ਆਧਾਰਿਤ ਆਉਣ ਵਾਲੀ ਫਿਲਮ ‘ਮਹਾਨ’ ਵਿੱਚ ਅਦਾਕਾਰ ਬੌਬੀ ਸਿਮਹਾ ਨੇ ਸਤਿਆਵਾਨ ਨਾਮੀ ਵਿਅਕਤੀ ਦਾ ਕਿਰਦਾਰ ਨਿਭਾਇਆ ਹੈ। ਦੱਸਣਯੋਗ ਹੈ ਕਿ ਇਸ ਫ਼ਿਲਮ ਵਿੱਚ ਵਿਕਰਮ ਤੇ ਉਸ ਦਾ ਪੁੱਤਰ ਧਰੁਵ ਵਿਕਰਮ ਵੀ ਅਹਿਮ ਭੂਮਿਕਾਵਾਂ ਵਿੱਚ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਇਸ ਫਿਲਮ ਦਾ ਸਭ ਤੋਂ ਵਧੀਆ ਕਿਰਦਾਰ ਹੋਵੇਗਾ। ਨਿਰਦੇਸ਼ਕ ਕਾਰਤਿਕ ਸੁਬਰਾਜ ਨੇ ਵੀਰਵਾਰ ਨੂੰ ਅਦਾਕਾਰ ਸਿਮਹਾ ਦੀ ਫਿਲਮ ਦਾ ਪੋਸਟਰ ਸੋਸ਼ਲ ਮੀਡੀਆ ’ਤੇ ਸਾਂਝਾ ਕੀਤਾ ਹੈ। ਉਸ ਨੇ ਲਿਖਿਆ,‘‘ਫ਼ਿਲਮ ‘ਮਹਾਨ’ ਵਿੱਚ ਬੌਬੀ ਸਿਮਹਾ, ਸਤਿਆਵਾਨ ਦੇ ਰੂਪ ਵਿੱਚ।’’ ਫਿਲਮ 10 ਫਰਵਰੀ ਨੂੰ ਪ੍ਰਾਈਮ ਵੀਡੀਓ ’ਤੇ ਰਿਲੀਜ਼ ਹੋਵੇਗੀ। -ਆਈਏਐੱਨਐੱਸ