ਮੁੰਬਈ, 27 ਮਾਰਚ
ਸਟੈਂਡ-ਅੱਪ ਕਾਮੇਡੀਅਨ ਅਤੇ ਬਿੱਗ ਬੌਸ-17 ਦੇ ਜੇਤੂ ਮੁਨੱਵਰ ਫ਼ਾਰੂਕੀ ਸਮੇਤ 14 ਵਿਅਕਤੀਆਂ ਨੂੰ ਦੱਖਣੀ ਮੁੰਬਈ ‘ਚ ਪੁਲੀਸ ਦੀ ਛਾਪੇਮਾਰੀ ਦੌਰਾਨ ਹੁੱਕਾ ਪੀਂਦੇ ਹੋਏ ਹਿਰਾਸਤ ‘ਚ ਲੈ ਲਿਆ। ਮੁੰਬਈ ਪੁਲੀਸ ਦੀ ਸਮਾਜ ਸੇਵੀ ਸ਼ਾਖਾ ਨੇ ਬੀਤੀ ਰਾਤ ਕਰੀਬ 10.30 ਵਜੇ ਬੋਰਾ ਬਾਜ਼ਾਰ ਇਲਾਕੇ ‘ਚ ਸਥਿਤ ਹੁੱਕਾ ਬਾਰ ‘ਤੇ ਛਾਪੇਮਾਰੀ ਸ਼ੁਰੂ ਕੀਤੀ, ਜੋ ਅੱਜ ਸਵੇਰੇ 5 ਵਜੇ ਤੱਕ ਜਾਰੀ ਰਹੀ। ਛਾਪੇ ਦੌਰਾਨ ਸਟੈਂਡ-ਅੱਪ ਕਾਮੇਡੀਅਨ ਮੁਨੱਵਰ ਫਾਰੂਕੀ ਅਤੇ ਹੋਰ ਉੱਥੇ ਹੁੱਕਾ ਪੀਂਦੇ ਮਿਲੇ। ਪੁਲੀਸ ਕੋਲ ਇਸ ਦੀ ਵੀਡੀਓ ਵੀ ਹੈ। ਪੁਲੀਸ ਨੇ ਇਨ੍ਹਾਂ ਹਿਰਾਸਤ ’ਚ ਲੈ ਕੇ ਛੱਡ ਦਿੱਤਾ ਕਿਉਂਕਿ ਉਨ੍ਹਾਂ ਖ਼ਿਲਾਫ਼ ਲੱਗੀਆਂ ਧਾਰਾਵਾਂ ਜ਼ਮਾਨਤੀ ਹਨ।