ਮੁੰਬਈ, 2 ਜੁਲਾਈ
ਫਿਲਮ ‘ਸਰਕਾਰ’ ਦੇ ਅੱਜ 15 ਵਰ੍ਹੇ ਪੂਰੇ ਹੋਣ ’ਤੇ ਅਮਿਤਾਭ ਬੱਚਨ ਨੇ ਖੁਸ਼ੀ ਦਾ ਇਜ਼ਹਾਰ ਕੀਤਾ ਹੈ। ਫਿਲਮ 2 ਜੂਨ 2005 ਨੂੰ ਰਿਲੀਜ਼ ਹੋਈ ਸੀ। ਬਿੱਗ ਬੀ ਨੇ ਫਿਲਮ ਦਾ ਪੋਸਟਰ ਸੋਸ਼ਲ ਮੀਡੀਆ ’ਤੇ ਸਾਂਝਾ ਕੀਤਾ ਹੈ ਜਿਸ ’ਚ ਉਨ੍ਹਾਂ ਦੇ ਤਿੱਖੀ ਨਜ਼ਰ ਵਾਲਾ ਸਰੂਪ ਫਿਲਮ ਦਾ ਟਰੇਡਮਾਰਕ ਬਣ ਗਿਆ ਹੈ। ਉਨ੍ਹਾਂ ਪੋਸਟ ’ਤੇ ਕੈਪਸ਼ਨ ਦਿੱਤੀ ਹੈ ‘ਸਰਕਾਰ’ ਦੇ 15 ਵਰ੍ਹੇ। ਫਿਲਮ ਦਾ ਨਿਰਦੇਸ਼ਨ ਰਾਮ ਗੋਪਾਲ ਵਰਮਾ ਨੇ ਕੀਤਾ ਸੀ ਜਿਸ ’ਚ ਅਭਿਸ਼ੇਕ ਬੱਚਨ, ਕੈਟਰੀਨਾ ਕੈਫ ਅਤੇ ਕੇ ਕੇ ਮੈਨਨ ਨੇ ਅਹਿਮ ਰੋਲ ਨਿਭਾਏ ਸਨ। ਇਸ ਮਗਰੋਂ ਵਰਮਾ ਨੇ 2008 ’ਚ ‘ਸਰਕਾਰ ਰਾਜ’ ਅਤੇ 2017 ’ਚ ‘ਸਰਕਾਰ 3’ ਨਾਮ ਨਾਲ ਫਿਲਮਾਂ ਬਣਾਈਆਂ ਸਨ। ਜੇਕਰ ਬਿੱਗ ਬੀ ਦੀਆਂ ਆਉਣ ਵਾਲੀਆਂ ਫਿਲਮਾਂ ਬਾਰੇ ਗੱਲ ਕਰੀਏ ਤਾਂ ਉਹ ‘ਚਿਹਰੇ’, ‘ਬ੍ਰਹਮਾਸਤਰ’ ਅਤੇ ‘ਝੁੰਡ’ ’ਚ ਨਜ਼ਰ ਆਉਣਗੇ। -ਆਈਏਐਨਐਸ