ਮੁੰਬਈ: ਉੱਘੀ ਅਦਾਕਾਰਾ ਭਾਗਿਆਸ੍ਰੀ ਅਤੇ ਉਸ ਦਾ ਪਤੀ ਹਿਮਾਲਿਆ ਦਾਸਾਨੀ ਕਰੀਬ ਤਿੰਨ ਦਹਾਕਿਆਂ ਮਗਰੋਂ ਨਵੇਂ ਰਿਐਲਿਟੀ ਸ਼ੋਅ ‘ਸਮਾਰਟ ਜੋੜੀ’ ਵਿੱਚ ਇਕੱਠੇ ਨਜ਼ਰ ਆਉਣਗੇ। ਇਸ ਤੋਂ ਪਹਿਲਾਂ ਉਨ੍ਹਾਂ ਸਾਲ 1992 ਦੌਰਾਨ ‘ਕੈਦ ਮੇਂ ਹੈ ਬੁਲਬੁਲ’, ‘ਪਾਇਲ’ ਅਤੇ ‘ਤਿਆਗੀ’ ਵਰਗੀਆਂ ਫ਼ਿਲਮਾਂ ਵਿੱਚ ਕੰਮ ਕੀਤਾ ਹੈ ਅਤੇ ਹੁਣ ਉਹ ਸਕਰੀਨ ’ਤੇ ਮੁੜ ਆਪਣੀ ਜੁਗਲਬੰਦੀ ਦਿਖਾਉਣਗੇ। ਸ਼ੋਅ ਬਾਰੇ ਗੱਲਬਾਤ ਕਰਦਿਆਂ ਦਾਸਾਨੀ ਨੇ ਆਖਿਆ,‘‘ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਸਾਡੀ ਜੋੜੀ ਨੂੰ ਲਗਾਤਾਰ ਲੋਕਾਂ ਦਾ ਪਿਆਰ ਮਿਲ ਰਿਹਾ ਹੈ। ਇਹ ਅੱਜ ਤੋਂ ਤੀਹ ਸਾਲ ਪਹਿਲਾਂ ਦੀ ਗੱਲ ਹੈ ਜਦੋਂ ਅਸੀਂ ਪਹਿਲੀ ਵਾਰ ਕੈਮਰੇ ਸਾਹਮਣੇ ਇਕੱਠੇ ਨਜ਼ਰ ਆਏ ਸਨ ਅਤੇ ਮੁੜ ਲੋਕਾਂ ਦੇ ਪਿਆਰ ਸਦਕਾ ਸ਼ੋਅ ਵਿੱਚ ਇਕੱਠੇ ਨਜ਼ਰ ਆ ਰਹੇ ਹਾਂ ਅਤੇ ਅਸੀਂ ਬਹੁਤ ਖੁਸ਼ ਹਾਂ। ਮੇਰਾ ਸਾਰਾ ਧਿਆਨ ਨਵੇਂ ਸ਼ੁਰੂ ਕੀਤੇ ਸਫ਼ਰ ’ਤੇ ਹੈ।’’ ਜਾਣਕਾਰੀ ਅਨੁਸਾਰ ਸ਼ੋਅ ਦਾ ਪਹਿਲਾ ਐਪੀਸੋਡ ਲਾਂਚ ਕਰਨ ਮੌਕੇ ਭਾਗਿਆਸ੍ਰੀ ਨੇ ਗੀਤ ‘ਮੈਨੇ ਪਿਆਰ ਕੀਆ ਅਤੇ ਦਿਲ ਦੀਵਾਨਾ’ ਉੱਤੇ ਸ਼ਾਨਦਾਰ ਫਨ ਦਾ ਮੁਜ਼ਾਹਰਾ ਕੀਤਾ। ਸ਼ੋਅ ਵਿਚ ਭਾਗਿਆਸ੍ਰੀ ਅਤੇ ਦਾਸਾਨੀ ਦੀ ਪ੍ਰੇਮ ਕਹਾਣੀ ਕਈ ਦਿਲਚਸਪ ਕਹਾਣੀਆਂ ’ਤੇ ਝਾਤ ਪਾਉਂਦੀ ਹੈ। -ਆਈਏਐੱਨਐੱਸ