ਹਿਊਸਟਨ: ਭਾਰਤੀ-ਅਮਰੀਕੀ ਸੰਗੀਤਕਾਰ ਸਿਧਾਰਥ ਖੋਸਲਾ ਨੇ ਆਪਣੀ ਐੱਨਬੀਸੀ ਡਰਾਮਾ ਸੀਰੀਜ਼ ‘ਦਿਸ ਇਜ਼ ਅੱਸ’ ਲਈ ਏਐੱਸਸੀਏਪੀ ਸਕਰੀਨ ਸੰਗੀਤ ਪੁਰਸਕਾਰ ਜਿੱਤਿਆ ਹੈ। ਇਸ ਸੀਰੀਜ਼ ਲਈ ਪਹਿਲਾਂ ਐਮੀ ਪੁਰਸਕਾਰ ਲਈ ਨਾਮਜ਼ਦ ਖੋਸਲਾ ਨੇ 23 ਜੂਨ ਤੋਂ 25 ਜੂਨ ਤੱਕ ਚੱਲੇ ਤਿੰਨ ਦਿਨਾਂ ਵਰਚੁਅਲ ਜਸ਼ਨਾਂ ਮੌਕੇ ਟੌਪ ਨੈੱਟਵਰਕ ਟੈਲੀਵਿਜ਼ਨ ਸੀਰੀਜ਼ ਲਈ ਪੁਰਸਕਾਰ ਜਿੱਤਿਆ। ਇਹ ਸਕਰੀਨ ਸੰਗੀਤ ਪੁਰਸਕਾਰ ਅਮਰੀਕਨ ਸੁਸਾਇਟੀ ਆਫ ਕੰਪੋਜ਼ਰਜ਼, ਔਥਰਜ਼ ਐਂਡ ਪਬਲਿਸ਼ਰਜ਼ (ਏਐੱਸਸੀਏਪੀ) ਵਲੋਂ ਕਰਵਾਏ ਜਾਂਦੇ ਹਨ। ਖੋਸਲਾ ਨੇ ਪੁਰਸਕਾਰ ਪ੍ਰਾਪਤ ਕਰਨ ਮਗਰੋਂ ਆਪਣੇ ਘਰ ਵਿਚਲੇ ਸਟੂਡੀਓ ਰਾਹੀਂ ਧੰਨਵਾਦੀ ਭਾਸ਼ਣ ਦਿੱਤਾ। -ਪੀਟੀਆਈ