ਮੁੰਬਈ, 27 ਮਈ
ਆਸਿਮ ਰਿਆਜ਼ ਨੂੰ ਹਿਮਾਂਸ਼ੀ ਖੁਰਾਣਾ ਨਾਲ ਰਿਐਲਿਟੀ ਸ਼ੋਅ ਬਿੱਗ ਬੌਸ ਸੀਜ਼ਨ-13 ਦੌਰਾਨ ਪਿਆਰ ਹੋ ਗਿਆ ਸੀ। ਆਸਿਮ ਦਾ ਕਹਿਣਾ ਹੈ ਕਿ ਉਹ ਇਕ-ਦੂਜੇ ਲਈ ਕਿਸਮਤ ਵਾਲੇ ਹਨ ਅਤੇ ਗਾਣਿਆਂ ਵਿੱੱਚ ਇਕੱਠਿਆਂ ਕੰਮ ਕਰਨਾ ਆਪਣੇ ਰਿਸ਼ਤੇ ਨੂੰ ਹੋਰ ਅੱਗੇ ਲਿਜਾਣ ਦੀ ਰਾਹ ਹੈ। ਕੀ ਤੁਸੀਂ ਹਿਮਾਂਸ਼ੀ ਨੂੰ ਭਾਗਾਂ ਵਾਲੀ ਕਹਿ ਸਕਦੇ ਹੋ? ਇਸ ਸਵਾਲ ਦੇ ਜਵਾਬ ਵਿੱਚ ਉਸ ਨੇ ਆਖਿਆ,‘‘ਤੁਸੀਂ ਉਸ ਨੂੰ ਕੁਝ ਵੀ ਕਹਿ ਲਓ ਮੈਨੂੰ ਕੋਈ ਫਰਕ ਨਹੀਂ ਪੈਂਦਾ। ਅਸੀਂ ਇਕ-ਦੂਜੇ ਲਈ ਭਾਗਸ਼ਾਲੀ ਹਾਂ। ਅਸੀਂ ਇਕ-ਦੂਜੇ ਨੂੰ ਪ੍ਰੇਰਿਤ ਕਰਦੇ ਹਾਂ ਅਤੇ ਜਦੋਂ ਤੁਹਾਡਾ ਸਾਥੀ ਹਰੇਕ ਕੰਮ ਵਿੱਚ ਨਾਲ ਹੁੰਦਾ ਹੈ ਤਾਂ ਬਹੁਤ ਚੰਗਾ ਲੱਗਦਾ ਹੈ, ਜੋ ਅੱਜ-ਕੱਲ੍ਹ ਹੋ ਰਿਹਾ ਹੈ। ਹਿਮਾਂਸ਼ੀ ਅਤੇ ਮੈਂ ਇਕੱਠਿਆਂ ਚਾਰ-ਪੰਜ ਗਾਣਿਆਂ ਦਾ ਫ਼ਿਲਮਾਂਕਣ ਕਰ ਚੁੱਕੇ ਹਾਂ ਅਤੇ 10 ਕਰੋੜ ਤੋਂ ਵੱਧ ਲੋਕ ਸਾਡੇ ਗਾਣੇ ਦੇਖ ਚੁੱਕੇ ਹਨ। ਅਸੀਂ ਆਪਣੇ ਰਿਸ਼ਤੇ ਨੂੰ ਰਿਕਾਰਡਿੰਗ ਰਾਹੀਂ ਹੋਰ ਅੱਗੇ ਲਿਜਾ ਰਹੇ ਹਨ। ਹਿਮਾਂਸ਼ੀ ਤੇ ਮੈਂ ਇਕ ਗੀਤ ਨਾਲ ਲੋਕਾਂ ਦੇ ਰੂ-ਬ-ਰੂ ਹੋਏ ਸੀ, ਜਿਥੇ ਉਹ ਗਾ ਰਹੀ ਹੈ ਅਤੇ ਮੈਂ ਰੈਪ ਕਰ ਰਿਹਾ ਸੀ। ਇਹ ਸਾਡੇ ਰਿਸ਼ਤੇ ਦਾ ਯਕੀਨਨ ਅਗਲਾ ਪੜਾਅ ਹੈ। ਅਸੀਂ ਦੋਵੇਂ ਬਹੁਤ ਚੰਗੇ ਹਾਂ। ਅਸੀਂ ਆਪਣਾ ਧਿਆਨ ਕਰੀਅਰ ਵਾਲੇ ਪਾਸੇ ਦੇ ਰਹੇ ਹਾਂ ਅਤੇ ਇਕ-ਦੂਜੇ ਨੂੰ ਪ੍ਰੇਰਿਤ ਕਰ ਰਹੇ ਹਾਂ ਤੇ ਬਹੁਤ ਖੁਸ਼ ਹਾਂ।’’ -ਆਈਏਐੱਨਐੱਸ