ਮੁੰਬਈ, 10 ਅਗਸਤ
ਅਦਾਕਾਰਾ ਮੇਹਰ ਬਾਨੋ ਨੇ ਕਿਹਾ ਕਿ ਭਾਰਤ ਤੇ ਪਾਕਿਸਤਾਨ ਵਿਚਾਲੇ ਸੱਭਿਆਚਾਰਕ ਆਦਾਨ-ਪ੍ਰਦਾਨ ਰੁਕਣਾ ਕਾਫੀ ਦਿਲ ਦੁਖਾਉਣ ਵਾਲਾ ਹੈ ਪਰ ਉਹ ਅਜੋਕੇ ਇੰਟਰਨੈੱਟ ਦੇ ਯੁੱਗ ਵਿੱਚ ਜਿਊਣ ਕਾਰਨ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦੀ ਹੈ, ਜਿਸ ਨੇ ਸਾਰੀਆਂ ਸਰਹੱਦਾਂ ਨੂੰ ਫਿੱਕਾ ਪਾ ਦਿੱਤਾ ਹੈ। ਮੇਹਰ ਦੀ ਨਵੀਂ ਵੈੱਬ ਲੜੀ ‘ਚੁੜੈਲਜ਼’ ਦਾ ਪ੍ਰੀਮੀਅਰ ਭਾਰਤੀ ਦਰਸ਼ਕਾਂ ਲਈ ਨਵੇਂ ਦੁਬਾਰਾ ਸ਼ੁਰੂ ਹੋਏ ਜ਼ਿੰਦਗੀ ’ਤੇ ਹੋਵੇਗਾ। ਇਹ ਲੜੀ ਡਿਜੀਟਲੀ ਜ਼ੀ5 ’ਤੇ ਪ੍ਰਸਾਰਿਤ ਕੀਤੀ ਜਾਵੇਗੀ। 26 ਸਾਲਾ ਅਦਾਕਾਰਾ ਨੇ ਕਿਹਾ ਕਿ ਇਹ ਬਹੁਤ ਹੀ ਦੁੱਖਦਾਈ ਹੈ ਕਿ ਸਮਾਨਤਾ ਹੋਣ ਦੇ ਬਾਵਜੂਦ ਭਾਰਤ ਤੇ ਪਾਕਿਸਤਾਨ ਵਿਚਾਲੇ ਸੱਭਿਆਚਾਰਕ ਅਦਾਨ-ਪ੍ਰਦਾਨ ਜਾਰੀ ਨਹੀਂ ਰਹਿ ਸਕੇਗਾ। ਮੇਹਰ ਨੇ ਲਾਹੌਰ ਤੋਂ ਫੋਨ ’ਤੇ ਪੀਟੀਆਈ ਨਾਲ ਗੱਲਬਾਤ ਦੌਰਾਨ ਕਿਹਾ, ‘‘ਸਾਡੀ ਭਾਸ਼ਾ ਇੱਕ ਹੈ, ਸੱਭਿਆਚਾਰ ਇਕ ਹੈ। ਮੈਂ ਇਸ ਵਿਵਾਦ ਵਿਚਾਲੇ ਨਹੀਂ ਫਸਣਾ ਚਾਹੁੰਦੀ ਹਾਂ ਪਰ ਮੇਰੇ ਕੋਲ ਕੋਈ ਹੋਰ ਬਦਲ ਨਹੀਂ ਹੈ। ਇਸ ਤੋਂ ਇਲਾਵਾ ਹੋਰ ਕਲਾ ਦਾ ਅਦਾਨ-ਪ੍ਰਦਾਨ ਨਹੀਂ ਹੈ ਜੋ ਹੋ ਸਕੇ।’’ ਹਾਲਾਂਕਿ ਸਰਕਾਰੀ ਤੌਰ ’ਤੇ ਕੋਈ ਪਾਬੰਦੀ ਨਹੀਂ ਹੈ ਪਰ ਭਾਰਤੀ ਫਿਲਮ ਇੰਡਸਟਰੀ ਵੱਲੋਂ ਪਾਕਿਸਤਾਨੀ ਕਲਾਕਾਰਾਂ ’ਤੇ ਰੋਕ ਲਗਾ ਦਿੱਤੀ ਗਈ ਹੈ।
-ਪੀਟੀਆਈ