ਮੁੰਬਈ, 23 ਅਗਸਤ
ਅਦਾਕਾਰ ਅਰਜੁਨ ਕਪੂਰ ਨੇ ਸੋਮਵਾਰ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ ਤੋਂ ਨਿਰਦੇਸ਼ਕ ਆਸਮਾਨ ਭਾਰਦਵਾਜ ਦੀ ਫਿਲਮ ‘ਕੁੱਤੇ’ ਦਾ ਪੋਸਟਰ ਸਾਂਝਾ ਕੀਤਾ। ਫਿਲਮ ਨਿਰਦੇਸ਼ਕ ਵਿਸ਼ਾਲ ਭਾਰਦਵਾਜ ਦਾ ਪੁੱਤਰ ਆਸਮਾਨ ਭਾਰਦਵਾਜ ਇਸ ਫ਼ਿਲਮ ਤੋਂ ਨਿਰਦੇਸ਼ਕ ਵਜੋਂ ਆਪਣਾ ਕੰਮ ਸ਼ੁਰੂ ਕਰ ਰਿਹਾ ਹੈ। ਇਹ ਇੱਕ ਥ੍ਰਿੱਲਰ ਫਿਲਮ ਹੈ, ਜਿਸ ਦੀ ਕਹਾਣੀ ਨੂੰ ਹੋਰ ਰੁਮਾਂਚਕ ਬਣਾਉਣ ਲਈ ਢੁਕਵੇਂ ਕਲਾਕਾਰਾਂ ਦੀ ਚੋਣ ਕੀਤੀ ਗਈ ਹੈ। ਇਸ ਫਿਲਮ ਵਿੱਚ ਅਰਜੁਨ ਕਪੂਰ ਤੋਂ ਇਲਾਵਾ ਤੱਬੂ, ਨਸੀਰੁੂਦੀਨ ਸ਼ਾਹ, ਕੋਂਕਨਾ ਸੇਨ ਸ਼ਰਮਾ, ਕੁਮੁਦ ਮਿਸ਼ਰਾ, ਰਾਧਿਕਾ ਮਦਾਨ ਤੇ ਸ਼ਰਦੁਲ ਭਾਰਦਵਾਜ ਵੀ ਨਜ਼ਰ ਆਉਣਗੇ। ਇਹ ਫਿਲਮ ਵਿਸ਼ਾਲ ਭਾਰਦਵਾਜ, ਲਵ ਰਾਜਨ, ਅੰਕੁਰ ਗਰਗ ਅਤੇ ਰੇਖਾ ਭਾਰਦਵਾਜ ਵੱਲੋਂ ਪੇਸ਼ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਆਸਮਾਨ ਨੇ ਨਿਊ ਯਾਰਕ ਸਥਿਤ ‘ਸਕੂਲ ਆਫ਼ ਵਿਜ਼ੂਅਲ ਆਰਟਸ’ ਤੋਂ ਫਿਲਮ ਨਿਰਮਾਣ ਸਬੰਧੀ ਪੜ੍ਹਾਈ ਕੀਤੀ ਹੈ। ਉਸ ਨੇ ‘ਕਮੀਨੇ’ ‘ਸਾਤ ਖੂਨ ਮਾਫ਼’ ਤੇ ‘ਮਟਰੂ ਕੀ ਬਿਜਲੀ ਕਾ ਮੰਡੋਲਾ’ ਵਰਗੀਆਂ ਕਈ ਫਿਲਮਾਂ ਵਿੱਚ ਆਪਣੇ ਪਿਤਾ ਨਾਲ ਸਹਾਇਕ ਫਿਲਮ ਨਿਰਦੇਸ਼ਕ ਵਜੋਂ ਕੰਮ ਵੀ ਕੀਤਾ ਹੈ। -ਆਈਏਐੱਨਐੱਸ