ਮੁੰਬਈ: ਅਦਾਕਾਰ ਅਪਾਰਸ਼ਕਤੀ ਖੁਰਾਣਾ ਨੇ ਆਪਣੀ ਅਗਲੀ ਫ਼ਿਲਮ ‘ਬਰਲਿਨ’ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਇਸ ਫਿਲਮ ਵਿੱਚ ਉਹ ਬੋਲੇ ਅਤੇ ਗੂੰਗੇ ਦੁਭਾਸ਼ੀਏ ਦਾ ਕਿਰਦਾਰ ਨਿਭਾ ਰਿਹਾ ਹੈ। ਫਿਲਮ ਦੀ ਅਗਲੀ ਸ਼ੂਟਿੰਗ ਦਿੱਲੀ ਤੇ ਭੁਪਾਲ ਵਿਚ ਹੋਣੀ ਹੈ। ਇਹ ਦੋਵੇਂ ਥਾਵਾਂ ਅਦਾਕਾਰ ਦੇ ਜ਼ੱਦੀ ਸ਼ਹਿਰ ਚੰਡੀਗੜ੍ਹ ਦੇ ਨੇੜੇ ਹਨ। ਅਪਾਰਸ਼ਕਤੀ ਇਸ ਗੱਲੋਂ ਖੁਸ਼ ਹੈ ਕਿ ਉਹ ਇਨ੍ਹਾਂ ਦੋਵੇਂ ਥਾਵਾਂ ਤੋਂ ਆਸਾਨੀ ਨਾਲ ਚੰਡੀਗੜ੍ਹ ਆਇਆ ਜਾ ਸਕਦਾ ਹੈ। ਉਸ ਦਾ ਕਹਿਣਾ ਹੈ ਕਿ ਹਰ ਵਿਅਕਤੀ ਲਈ ਕੰਮ ਤੇ ਜ਼ਿੰਦਗੀ ਵਿਚਾਲੇ ਤਵਾਜ਼ਨ ਬਣਾਉਣਾ ਬਹੁਤ ਜ਼ਰੂਰੀ ਹੁੰਦਾ ਹੈ। ਉਹ ਕਾਫੀ ਦੇਰ ਤੋਂ ਸ਼ੂਟਿੰਗਾਂ ਵਿਚ ਰੁੱਝਿਆ ਹੋਇਆ ਸੀ ਜਿਸ ਕਾਰਨ ਉਹ ਆਪਣੇ ਮਾਪਿਆਂ ਨਾਲ ਸਮਾਂ ਨਹੀਂ ਬਿਤਾ ਸਕਿਆ ਪਰ ਇਸ ਫਿਲਮ ਦੀ ਸ਼ੂਟਿੰਗ ਦੌਰਾਨ ਉਸ ਨੂੰ ਆਪਣੇ ਪਰਿਵਾਰ ਨਾਲ ਸਮਾਂ ਬਿਤਾਉਣ ਦਾ ਮੌਕਾ ਮਿਲੇਗਾ ਤੇ ਉਸ ਦਾ ਕੰਮ ਵੀ ਪ੍ਰਭਾਵਿਤ ਨਹੀਂ ਹੋਵੇਗਾ। ਅਦਾਕਾਰ ਨੇ ਦੱਸਿਆ ਕਿ ਦਿੱਲੀ ਤੇ ਭੁਪਾਲ ਦੋਵੇਂ ਸੁੰਦਰ ਸ਼ਹਿਰ ਹਨ ਤੇ ਉਹ ਅਤੁਲ ਜੀ ਨਾਲ ਇਨ੍ਹਾਂ ਥਾਵਾਂ ’ਤੇ ਸ਼ੂਟਿੰਗ ਕਰਨ ਲਈ ਉਤਸ਼ਾਹਿਤ ਹੈ। ਜ਼ਿਕਰਯੋਗ ਹੈ ਕਿ ਫਿਲਮ ‘ਬਰਲਿਨ’ ਦਾ ਨਿਰਮਾਣ ਜ਼ੀ ਸਟੂਡੀਓਜ਼ ਵੱਲੋਂ ਕੀਤਾ ਜਾ ਰਿਹਾ ਹੈ ਤੇ ਇਸ ਦੇ ਨਿਰਦੇਸ਼ਕ ਅਤੁਲ ਸਭਰਵਾਲ ਹਨ। -ਆਈਏਐੱਨਐੱਸ