ਮੁੰਬਈ, 13 ਦਸੰਬਰ
ਬੌਲੀਵੁੱਡ ਅਦਾਕਾਰ ਪ੍ਰਤੀਕ ਬੱਬਰ ਨੇ ਆਪਣੀ ਮਾਂ ਅਤੇ ਅਦਾਕਾਰਾ ਸਮਿਤਾ ਪਾਟਿਲ ਦੀ ਬਰਸੀ ਮੌਕੇ ਇਕ ਭਾਵਨਾਤਮਕ ਨੋਟ ਵਿੱਚ ਕਿਹਾ ਹੈ ਕਿ ਉਸ ਦੀ ਮਾਂ ਹਮੇਸ਼ਾਂ ਉਸ ਨਾਲ ਰਹਿੰਦੀ ਰਹੇਗੀ। ਪ੍ਰਤੀਕ ਨੇ ਇੰਸਟਾਗ੍ਰਾਮ ’ਤੇ ਪੋਸਟ ਸਾਂਝੀ ਕਰਦਿਆਂ ਕਿਹਾ ‘‘ਅੱਜ ਤੋਂ 34 ਸਾਲ ਪਹਿਲਾਂ ਮੇਰੀ ਮਾਂ ਸਾਨੂੰ ਛੱਡ ਕੇ ਚੱਲੀ ਗਈ ਸੀ’’। ਇਸ ਦੌਰਾਨ ਉਸ ਨੇ ਆਪਣੀ ਮਾਂ ਦੀ ਇਕ ਬਲੈਕ ਐਂਡ ਵ੍ਹਾਈਟ ਤਸਵੀਰ ਵੀ ਸਾਂਝੀ ਕੀਤੀ ਹੈ। ਅਦਾਕਾਰ ਨੇ ਪੋਸਟ ਵਿੱਚ ਜ਼ਿਕਰ ਕਰਦਿਆਂ ਕਿਹਾ ਕਿ ਵਰ੍ਹਿਆਂ ਤੋਂ ਉਸ ਨੇ ਆਪਣੇ ਦਿਲ ਤੇ ਦਿਮਾਗ ਵਿੱਚ ਆਪਣੀ ਮਾਂ ਦੀ ਸਹੀ ਛਵੀ ਵਾਲੀ ਕਲਪਨਾ ਦੀ ਕੋਸ਼ਿਸ਼ ਕੀਤੀ ਹੈ, ਜਿਸ ਵਿੱਚ ਉਹ ਇਕ ਆਦਰਸ਼ ਮਾਂ, ਮਹਿਲਾ ਤੇ ਰੋਲ ਮਾਡਲ ਹਨ।
-ਆਈਏਐੱਨਐੱਸ