ਮੁੰਬਈ: ਬੌਲੀਵੁੱਡ ਅਦਾਕਾਰ ਸ਼ਾਹਿਦ ਕਪੂਰ ਅਤੇ ਅਦਾਕਾਰਾ ਅੰਮ੍ਰਿਤਾ ਰਾਓ ਦੀ ਸਾਲ 2006 ਵਿੱਚ ਰਿਲੀਜ਼ ਹੋਈ ਫ਼ਿਲਮ ‘ਵਿਵਾਹ’ ਦੇ ਅੱਜ 15 ਸਾਲ ਪੂਰੇ ਹੋ ਗਏ ਹਨ। ਅਦਾਕਾਰਾ ਨੇ ਫ਼ਿਲਮ ਦੀ ਸ਼ੂਟਿੰਗ ਸਮੇਂ ਦੀਆਂ ਯਾਦਾਂ ਅਤੇ ਚੁਣੌਤੀਆਂ ਨੂੰ ਯਾਦ ਕੀਤਾ। ਅੰਮ੍ਰਿਤਾ ਨੇ ਆਖਿਆ, ‘‘ਵਿਵਾਹ’ ਮੇਰੇ ਕਰੀਅਰ ਵਿੱਚ ‘ਮੁਗਲ-ਏ-ਆਜ਼ਮ’ ਤੇ ‘ਹਮ ਆਪ ਕੇ ਕੌਨ’ ਵਾਂਗ ਹੈ। ਇਸ ਫ਼ਿਲਮ ਦਾ ਨਿਰਦੇਸ਼ਨ ਸੂਰਜ ਆਰ. ਬੜਜਾਤੀਆ ਨੇ ਕੀਤਾ ਸੀ ਅਤੇ ਫ਼ਿਲਮ ਦੀ ਕਹਾਣੀ ਇੱਕ ਵਿਆਹੇ ਜੋੜੇ ਪੂਨਮ ਅਤੇ ਪ੍ਰੇਮ ਦੁਆਲੇ ਘੁੰਮਦੀ ਹੈ। ਅਮ੍ਰਿਤਾ ਨੇ ਆਖਿਆ,‘‘ਵਿਵਾਹ ਦੀ ਸ਼ੂਟਿੰਗ ਦੀਆਂ ਬਹੁਤ ਸਾਰੀਆਂ ਪਿਆਰੀਆਂ ਯਾਦਾਂ ਹਨ ਪਰ ਸਿਖਰ ਉਦੋਂ ਹੁੰਦਾ ਹੈ ਜਦੋਂ ਪੂਨਮ ਝੁਲਸ ਜਾਂਦੀ ਹੈ। ਅਸੀਂ ਅੱਗ ਨਾਲ ਝੁਲਸੇ ਦੇ ਜ਼ਖ਼ਮਾਂ ਨੂੰ ਦੇਖਣ ਅਤੇ ਅੱਧ ਤੋਂ ਵੱਧ ਸੜੇ ਵਿਅਕਤੀ ਦੀ ਪੀੜਾ ਜਾਨਣ ਲਈ ਹਸਪਤਾਲਾਂ ਦਾ ਦੌਰਾ ਹੀ ਨਹੀਂ ਕੀਤਾ ਸਗੋਂ ਸਾਡੇ ਕੋਲ ਸੈੱਟ ’ਤੇ ਸਲਾਹ ਮਸ਼ਵਰੇ ਲਈ ਡਾਕਟਰ ਮੌਜੂਦ ਸੀ।’’ -ਆਈਏਐੱਨਐੱਸ