ਮੁੰਬਈ: ਬਾਲੀਵੁੱਡ ਅਦਾਕਾਰ ਕੁਨਾਲ ਖੇਮੂ ਨੇ ਅੱਜ ਫ਼ਿਲਮ ‘ਲੂਟਕੇਸ’ ਵਿੱਚ ਕੰਮ ਲਈ ਅਮਿਤਾਭ ਬੱਚਨ ਵੱਲੋਂ ਊਸਦੀ ਤਾਰੀਫ਼ ’ਚ ਭੇਜਿਆ ਪੱਤਰ ਟਵਿੱਟਰ ’ਤੇ ਸਾਂਝਾ ਕੀਤਾ। ਕੁਨਾਲ ਨੇ ਟਵਿੱਟਰ ’ਤੇ ਅਮਿਤਾਬ ਬੱਚਨ ਵੱਲੋਂ ਹੱਥ ਨਾਲ ਇੱਕ ਪੱਤਰ ਦੀ ਫੋਟੋ ਸਾਂਝੀ ਕੀਤੀ, ਜਿਸ ’ਚ ਲਿਖਿਆ ਹੈ ‘ਊਨ੍ਹਾਂ ਫ਼ਿਲਮ ਦਾ ਪੂਰਾ ਆਨੰਦ ਮਾਣਿਆ।’ ਅਮਿਤਾਭ ਨੇ ਲਿਖਿਆ ਹੈ, ‘ਨਿਰਦੇਸ਼ਨ ਅਤੇ ਸਹਾਇਕ ਅਦਾਕਾਰਾਂ ਦੀ ਅਦਕਾਰੀ ਬਹੁਤ ਵਧੀਆ ਸੀ। ਪਰ ਤੁਸੀਂ ਵੱਖਰੇ ਹੋ। ਹਰੇਕ ਅਦਾ ਅਤੇ ਸਰੀਰਕ ਭਾਸ਼ਾ ਕਮਾਲ ਦੀ ਸੀ। ਹੋਰ ਮਿਹਨਤ ਕਰੋ।’ ਕੁਨਾਲ ਨੇ ਟਵੀਟ ਕੀਤਾ, ‘ਇਹ ਊਸ ਲਈ ਸਭ ਤੋਂ ਵਧੀਆ ਚੀਜ਼ ਹੈ।’