ਮੁੰਬਈ, 28 ਫਰਵਰੀ
ਬੌਲੀਵੁੱਡ ਦੇ ਮਹਾਨ ਅਦਾਕਾਰ ਅਮਿਤਾਭ ਬੱਚਨ ਨੇ ਆਖਿਆ ਕਿ ਉਹ ਅੱਖਾਂ ਦੇ ਮੋਤੀਏ ਦੇ ਅਪਰੇਸ਼ਨ ਕਾਰਨ ਜ਼ੇਰੇ ਇਲਾਜ ਹਨ। 78 ਸਾਲਾ ਅਦਾਕਾਰਾ ਨੇ ਇਸ ਸਬੰਧੀ ਵੇਰਵੇ ਨਹੀਂ ਦਿੱਤੇ। ਰਿਪੋਰਟਾਂ ਹਨ ਕਿ ਅਦਾਕਾਰ ਦੇ ਅੱਖਾਂ ਦੇ ਮੋਤੀਏ ਦਾ ਅਪਰੇਸ਼ਨ ਹੋ ਰਿਹਾ ਹੈ ਅਤੇ 24 ਘੰਟਿਆਂ ਦੇ ਅੰਦਰ-ਅੰਦਰ ਉਸ ਨੂੰ ਹਸਪਤਾਲ ਤੋਂ ਘਰ ਭੇਜ ਦਿੱਤਾ ਜਾਵੇਗਾ। ਇਸ ਤੋਂ ਪਹਿਲਾਂ ਉਨ੍ਹਾਂ ਸ਼ਨਿੱਚਰਵਾਰ ਦੇਰ ਰਾਤ ਆਪਣੇ ਬਲੌਗ ’ਚ ਲਿਖਿਆ ਸੀ,‘‘ਸਿਹਤ ਦੀ ਹਾਲਤ… ਸਰਜਰੀ… ਲਿਖ ਨਹੀਂ ਸਕਦਾ।’’ ਪਿਛਲੇ ਕੁਝ ਘੰਟਿਆਂ ਤੋਂ ਉਸ ਦੇ ਚਾਹੁਣ ਵਾਲੇ ਸੋਸ਼ਲ ਮੀਡੀਆ ’ਤੇ ਉਸ ਦੀ ਤੰਦਰੁਸਤੀ ਲਈ ਦੁਆਵਾਂ ਕਰ ਰਹੇ ਹਨ। -ਆਈਏਐੱਨਐੱਸ