ਮੁੰਬਈ: ਬਾਲੀਵੁੱਡ ਦੇ ਦਿੱਗਜ ਅਦਾਕਾਰ ਅਮਿਤਾਭ ਬੱਚਨ ਨੇ ਆਪਣੀ ਤਾਜ਼ਾ ਇੰਟਾਗ੍ਰਾਮ ਪੋਸਟ ਵਿੱਚ ਅਦਾਕਾਰੀ ਦੇ ਗੁਰ ਸਾਂਝੇ ਕੀਤੇ ਹਨ। ਇੰਸਟਾਗ੍ਰਾਮ ’ਤੇ ਬਿੱਗ ਬੀ ਨੇ ਇੱਕ ਤਸਵੀਰ ਸਾਂਝੀ ਕੀਤੀ ਹੈ, ਜਿਸ ਵਿੱਚ ਊਨ੍ਹਾਂ ਸੂਟ ਪਾਇਆ ਹੋਇਆ ਹੈ ਤੇ ਕਾਫ਼ੀ ਫੁਰਤੀਲੇ ਨਜ਼ਰ ਆ ਰਹੇ ਹਨ। ਤਸਵੀਰ ਵਿੱਚ ਬਿੱਗ ਬੀ ਆਪਣੀ ਇੱਕ ਹੋਰ ਤਸਵੀਰ ਵੱਲ ਇਸ਼ਾਰਾ ਕਰ ਰਹੇ ਹਨ, ਜਿਸ ਵਿੱਚ ਊਨ੍ਹਾਂ ਖਾਦੀ ਦੀ ਨਹਿਰੂ ਜੈਕਟ ਤੇ ਊਸ ਨਾਲ ਮਿਲਦੀ ਟੋਪੀ ਅਤੇ ਗੂੜੇ ਗੁਲਾਬੀ ਰੰਗ ਦਾ ਕੁੜਤਾ ਪਾਇਆ ਹੋਇਆ ਹੈ। ਇਸ ਤਸਵੀਰ ਨਾਲ ਅਦਾਕਾਰ ਨੇ ਲਿਖਿਆ ਹੈ, ‘ਇੱਕ ਅਦਾਕਾਰ ਰੱਬ ਲਈ ਮੂਰਖ ਹੁੰਦਾ ਹੈ। ਖੁਦ ਦੀ ਵਿਆਖਿਆ ਕਰਨੀ ਬੰਦ ਕਰੋ। ਮੂੰਹ ਬੰਦ ਰੱਖੋ ਤੇ ਅਦਾਕਾਰੀ ਕਰੋ।’ ਜ਼ਿਕਰਯੋਗ ਹੈ ਕਿ ਬਿੱਗ ਬੀ ਛੇਤੀ ਹੀ ਨਾਗਰਾਜ ਮੰਜੁਲੇ ਦੀ ਫ਼ਿਲਮ ‘ਝੁੰਡ’, ਇਮਰਾਨ ਹਾਸ਼ਮੀ ਨਾਲ ‘ਚਿਹਰੇ’ ਅਤੇ ਅਯਾਨ ਮੁਖਰਜੀ ਦੀ ਫ਼ਿਲਮ ‘ਬ੍ਰਹਮਅਸਤਰ’ ’ਚ ਨਜ਼ਰ ਆਊਣਗੇ।
-ਆਈਏਐੱਨਐੱਸ