ਮੁੰਬਈ: ਫਿਲਮਸਾਜ਼ ਅਲੀ ਅੱਬਾਸ ਜ਼ਫ਼ਰ ਨੇ ਅਦਾਕਾਰ ਅਤੇ ਗਾਇਕ ਦਿਲਜੀਤ ਦੁਸਾਂਝ ਦੀ ਐਲਬਮ ‘ਮੂਨ ਚਾਈਲਡ ਇਰਾ’ ਦੇ ਅਗਲੇ ਗੀਤ ‘ਵੋਇਡ’ ਦੀ ਵੀਡੀਓ ਦਾ ਨਿਰਦੇਸ਼ਨ ਕੀਤਾ ਹੈ। ਹੁਣ ਤੱਕ ਐਲਬਮ ’ਚੋਂ ‘ਲਵਰ’ ਅਤੇ ‘ਬਲੈਕ ਐਂਡ ਵ੍ਹਾਈਟ’ ਗੀਤਾਂ ਦੀਆਂ ਵੀਡੀਓਜ਼ ਰਿਲੀਜ਼ ਹੋ ਚੁੱਕੀਆਂ ਹਨ। ਦਿਲਜੀਤ ਨੇ ਕਿਹਾ, ‘‘ਇਸ ਪ੍ਰਾਜੈਕਟ ਲਈ ਅਲੀ ਨਾਲ ਕੰਮ ਕਰਨਾ ਮਾਣ ਵਾਲੀ ਗੱਲ ਹੈ। ਦਰਅਸਲ ਸਾਰੀ ਐਲਬਮ ਹੀ ਮੇਰੇ ਦਿਲ ਦੇ ਬਹੁਤ ਨੇੜੇ ਹੈ। ਸ਼ੂਟਿੰਗ ਮਗਰੋਂ ਵੀਡੀਓ ਦੇਖ ਕੇ ਬਹੁਤ ਖ਼ੁਸ਼ੀ ਹੋਈ। ਮੈਂ ਹਰ ਕਿਸੇ ਨੂੰ ਆਪਣਾ ਕੰਮ ਵਿਖਾਉਣ ਲਈ ਬਹੁਤ ਉਤਸ਼ਾਹਿਤ ਹਾਂ ਅਤੇ ਮੈਨੂੰ ਉਮੀਦ ਹੈ ਕਿ ਵੀਡੀਓਜ਼ ਨੂੰ ਵੀ ਆਡੀਓ ਗੀਤਾਂ ਜਿੰਨਾ ਹੀ ਪਿਆਰ ਮਿਲੇਗਾ।’’ ਜ਼ਿਕਰਯੋਗ ਹੈ ਕਿ ‘ਵੋਇਡ’ ਦੀ ਸ਼ੂਟਿੰਗ ਮੁਕੰਮਲ ਹੋ ਚੁੱਕੀ ਹੈ ਅਤੇ ਇਸ ਦੇ ਰਿਲੀਜ਼ ਹੋਣ ਦੀ ਤਾਰੀਕ ਵੀ ਜਲਦੀ ਐਲਾਨੇ ਜਾਣ ਦੀ ਉਮੀਦ ਹੈ। ਇਸ ਤੋਂ ਇਲਾਵਾ ਦਿਲਜੀਤ ਅਲੀ ਅੱਬਾਸ ਜ਼ਫਰ ਦੇ ਨਿਰਦੇਸ਼ਨ ਹੇਠ ਬਣਨ ਵਾਲੀ 1984 ਦੇ ਸਿੱਖ ਵਿਰੋਧੀ ਦੰਗਿਆਂ ’ਤੇ ਆਧਾਰਤ ਫਿਲਮ ਵਿੱਚ ਵੀ ਨਜ਼ਰ ਆਵੇਗਾ। ਇਸ ਫਿਲਮ ਦਾ ਨਾਂ ਹਾਲੇ ਤੈਅ ਨਹੀਂ ਕੀਤਾ ਗਿਆ। -ਆਈਏਐੱਨਐੱਸ