ਮੁੰਬਈ, 12 ਅਕਤੂਬਰ
ਫਿਲਮ ਅਦਾਕਾਰ ਅਕਸ਼ੈ ਕੁਮਾਰ ਨੇ ਆਪਣੀ ਨਵੀਂ ਇਤਿਹਾਸਕ ਫਿਲਮ ਪ੍ਰਿਥਵੀਰਾਜ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਇਸ ਦੀ ਪੁਸ਼ਟੀ ਫਿਲਮ ਦੇ ਨਿਰਦੇਸ਼ਕ ਡਾ. ਚੰਦਰਪ੍ਰਕਾਸ਼ ਦਿਵੇਦੀ ਨੇ ਕੀਤੀ ਹੈ। ਦਿਵੇਦੀ ਨੇ ਕਿਹਾ, ‘ਹਾਂ ਅਸੀਂ ਯਸ਼ਰਾਜ ਫਿਲਮ ਸਟੂਡੀਓ ’ਚ ‘ਪ੍ਰਿਥਵੀਰਾਜ’ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ ਅਤੇ ਸਾਰੀ ਟੀਮ ਇਸ ਸ਼ੂਟਿੰਗ ਨੂੰ ਲੈ ਕੇ ਉਤਸ਼ਾਹਿਤ ਹੈ।’ ਸੂਤਰਾਂ ਨੇ ਦੱਸਿਆ ਕਿ ਅਕਸ਼ੈ ਨੇ 10 ਅਕਤੂਬਰ ਨੂੰ ਫਿਲਮ ਦੀ ਸ਼ੂਟਿੰਗ ਸ਼ੁਰੂ ਕੀਤੀ ਹੈ। ਸੂਤਰਾਂ ਅਨੁਸਾਰ ਸੋਨੂੰ ਸੂਦ ਨੇ ਵੀ 10 ਤੋਂ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ ਤੇ ਟੀਮ ਵੱਲੋਂ ਕੰਮ ਨੂੰ ਸਿਰੇ ਚਾੜ੍ਹਨ ਲਈ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ। ਅਕਸ਼ੈ ਕੁਮਾਰ ਦੇ ਸਹਿ ਕਲਾਕਾਰ ਮਾਨੁਸ਼ੀ ਛਿੱਲਰ ਤੇ ਸੰਜੈ ਦੱਤ ਵੱਲੋਂ ਅਜੇ ਸ਼ੂਟਿੰਗ ਸ਼ੁਰੂ ਕੀਤੀ ਜਾਣੀ ਹੈ। ਸੂਤਰਾਂ ਨੇ ਕਿਹਾ, ‘ਇਹ ਚੰਗੀ ਖ਼ਬਰ ਹੈ ਕਿ ਵੱਡੀਆਂ ਫਿਲਮਾਂ ਦੀ ਸ਼ੂਟਿੰਗ ਮੁੜ ਸ਼ੁਰੂ ਹੋ ਗਈ ਹੈ।’ -ਆਈਏਐੱਨਐੱਸ