ਮੁੰਬਈ: ‘ਦਿ ਗਰੇਟ ਇੰਡੀਅਨ ਮਰਡਰ’ ਸ਼ੋਅ ਦੇ ਨਿਰਮਾਤਾਵਾਂ ਨੇ ਅੱਜ ਇੱਕ ਵਿਸ਼ੇਸ਼ ਵੀਡੀਓ ਜਾਰੀ ਕੀਤੀ, ਜਿਸ ਵਿੱਚ ਦਿਖਾਇਆ ਗਿਆ ਹੈ ਕਿ ਉਹ ਕਿਵੇਂ ਵਿਕਾਸ ਸਵਰੂਪ ਦੇ ਨਾਵਲ ‘ਸਿਕਸ ਸਸਪੈਕਟਸ’ ਉੱਤੇ ਆਧਾਰਿਤ ਸੀਰੀਜ਼ ਦਾ ਸਿਰਲੇਖ ਨਾਲ ਹਾਜ਼ਰ ਹੋਏ। ਸ਼ੋਅ ਦੇ ਸਹਿ-ਨਿਰਮਾਤਾ ਅਜੈ ਦੇਵਗਨ ਨੇ ਇੰਸਟਾਗ੍ਰਾਮ ’ਤੇ ਵੀਡੀਓ ਸਾਂਝੀ ਕੀਤੀ। ਵੀਡੀਓ ਵਿੱਚ ਨਿਰਦੇਸ਼ਕ ਤਿਗਮਾਂਸ਼ੂ ਧੂਲੀਆ, ਨਿਰਮਾਤਾ ਅਜੈ ਦੇਵਗਨ ਅਤੇ ਸ਼ੋਅ ਦੇ ਪ੍ਰਮੁੱਖ ਕਲਾਕਾਰਾਂ ਵਿੱਚੋਂ ਇੱਕ ਪ੍ਰਤੀਕ ਗਾਂਧੀ ਸ਼ੋਅ ਦੇ ਟਾਈਟਲ ਸਬੰਧੀ ਚਰਚਾ ਕਰਦੇ ਦਿਖਾਈ ਦੇ ਰਹੇ ਹਨ। ਪਹਿਲਾਂ ਪ੍ਰਤੀਕ ਪੁਸਤਕ ’ਤੇ ਆਧਾਰਿਤ ਸ਼ੋਅ ਦੇ ਨਾਮ ਦਾ ਸੁਝਾਅ ਦਿੰਦਾ ਹੈ ਪਰ ਅਜੈ ਇਸ ਨਾਲ ਸਹਿਮਤ ਨਹੀਂ ਹੁੰਦਾ। ਇਸ ਮਗਰੋਂ ਤਿਗਮਾਂਸ਼ੂ ਸੁਝਾਅ ਦਿੰਦਾ ਹੈ ਕਿ ਸ਼ੋਅ ਦਾ ਟਾਈਟਲ ਤਿੰਨ ਸ਼ਬਦਾਂ ਦਾ ਹੋਣਾ ਚਾਹੀਦਾ ਹੈ। ਅਖ਼ੀਰ, ਜਦੋਂ ਤਿੰਨੋਂ ਜਣੇ ਸ਼ੋਅ ਦਾ ਸਿਰਲੇਖ ‘ਦਿ ਗਰੇਟ ਇੰਡੀਅਨ ਮਰਡਰ’ ਰੱਖਣ ’ਤੇ ਸਹਿਮਤ ਹੁੰਦੇ ਹਨ ਤਾਂ ਇੱਥੇ ਵੀਡੀਓ ਸਮਾਪਤ ਹੁੰਦੀ ਹੈ। -ਆਈਏਐੱਨਐੱਸ