ਮੁੰਬਈ, 19 ਨਵੰਬਰ
ਆਦਿੱਤਿਆ ਰਾਏ ਕਪੂਰ ‘ਲੂਡੋ’ ਫਿਲਮ ’ਚ ਨਿਭਾਏ ਆਪਣੇ ਕਿਰਦਾਰ ਨੂੰ ਦਰਸ਼ਕਾਂ ਵੱਲੋਂ ਮਿਲੇ ਪਿਆਰ ਤੋਂ ਕਾਫੀ ਖੁਸ਼ ਹੈ। ਅਨੁਰਾਗ ਬਾਸੂ ਦੀ ਫਿਲਮ ‘ਲੂਡੋ’ ’ਚ ਉਸਨੇ ਆਵਾਜ਼ਾਂ ਕੱਢਣ ਵਾਲੇ ਹਾਸਰਸ ਕਲਾਕਾਰ ਵੱਜੋਂ ਕਿਰਦਾਰ ਨਿਭਾਇਆ ਹੈ। ਅਦਾਕਾਰ ਅਦਿੱਤਿਆ ਨੇ ਦੱਸਿਆ ਕਿ ‘ਲੂਡੋ’ ਫਿਲਮ ਦੇ ਸੈੱਟ ’ਤੇ ਦਾਦਾ ਅਨੁਰਾਗ ਬਾਸੂ ਉਨ੍ਹਾਂ ਨੂੰ ਫਿਲਮਾਏ ਜਾਣ ਵਾਲੇ ਦਿਲਚਸਪ ਸੀਨਜ਼ ਬਾਰੇ ਦੱਸ ਕੇ ਹੈਰਾਨ ਕਰ ਦਿੰਦੇ ਸਨ। ਉਸਨੇ ਦੱਸਿਆ ਕਿ ਹੈਰਾਨੀ ’ਚ ਅਤੇ ਦਿਲਚਸਪੀ ਨਾਲ ਕੀਤੀ ਅਦਾਕਾਰੀ ਹੀ ਰੰਗ ਲਿਆਈ ਹੈ। ਉਸਨੇ ਇਹ ਵੀ ਦੱਸਿਆ ਕਿ ਉਸ ਵੱਲੋਂ ਆਪਣੇ ਕਰੀਅਰ ਦੌਰਾਨ ਪਹਿਲੀ ਵਾਰ ਹਾਸਰਸ ਕਿਰਦਾਰ ਨਿਭਾਇਆ ਗਿਆ ਹੈ, ਜਿਸਨੂੰ ਦਰਸ਼ਕਾਂ ਵੱਲੋਂ ਮਿਲੇ ਪਿਆਰ ਤੋਂ ਉਹ ਬਹੁਤ ਖੁਸ਼ ਹੈ।
-ਪੀਟੀਆਈ