ਮੁੰਬਈ, 11 ਦਸੰਬਰ
ਅਦਾਕਾਰਾ ਸ਼ਿਖਾ ਮਲਹੋਤਰਾ ਨੂੰ ਅਧਰੰਗ ਹੋ ਗਿਆ ਹੈ।ਉਸ ਨੂੰ ਸ਼ਹਿਰ ਦੇ ਹਸਪਤਾਲ ਵਿਚ ਭਰਤੀ ਕੀਤਾ ਗਿਆ ਹੈ। ਅਭਿਨੇਤੀ ਦੇ ਪੀਆਰ ਮੈਨੇਜਰ ਅਸ਼ਵਨੀ ਸ਼ੁਕਲਾ ਦੇ ਅਨੁਸਾਰ ਸ਼ਿਖਾ ਨੇ ਦੇਰ ਰਾਤ ਸਰੀਰ ਦੇ ਸੱਜੇ ਪਾਸੇ ਵਿੱਚ ਦਰਦ ਦੀ ਸ਼ਿਕਾਇਤ ਕੀਤੀ। ਉਸ ਨੂੰ ਜੁਹੂ ਦੇ ਕੂਪਰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਉਹ ਦੀਵਾਲੀ ਲਈ ਦਿੱਲੀ ਸਥਿਤ ਆਪਣੇ ਘਰ ਗਈ ਹੋਈ ਸੀ ਅਤੇ ਵਾਪਸ ਆਉਣ ਤੋਂ ਬਾਅਦ ਤੋਂ ਠੀਕ ਨਾ ਹੋਣ ਦੀ ਸ਼ਿਕਾਇਤ ਕਰ ਰਹੀ ਸੀ। ਬੀਤੀ ਰਾਤ ਤਕਰੀਬਨ 10.30 ਵਜੇ ਉਸ ਦੇ ਸਰੀਰ ਦੇ ਸੱਜੇ ਪਾਸੇ ਦਰਦ ਹੋਣਾ ਸ਼ੁਰੂ ਹੋ ਗਿਆ। ਉਸਨੂੰ ਪਹਿਲਾਂ ਕੋਕੀਲਾਬੇਨ ਹਸਪਤਾਲ ਲੈ ਗਏ ਤੇ ਬਾਅਦ ਵਿੱਚ ਕੂਪਰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਰਨਿੰਗ ਸ਼ਾਦੀ ਅਤੇ ਕਾਂਚਲੀ ਵਿੱਚ ਕੰਮ ਕੀਤਾ ਹੈ।