ਮੁੰਬਈ, 4 ਅਪਰੈਲ
ਸੁਪਰਸਟਾਰ ਅਕਸ਼ੈ ਕੁਮਾਰ ਨੇ ਐਤਵਾਰ ਨੂੰ ਕਿਹਾ ਕਿ ਉਸ ਨੂੰ ਕਰੋਨਾ ਹੋ ਗਿਆ ਹੈ ਤੇ ਉਹ ਘਰ ਵਿੱਚ ਇਕਾਂਤਵਾਸ ਹੈ। 53 ਸਾਲਾ ਅਭਿਨੇਤਾ ਨੇ ਟਵੀਟ ਕਰਕੇ ਦੱਸਿਆ, “ਮੈਂ ਸਾਰਿਆਂ ਨੂੰ ਇਹ ਦੱਸਣਾ ਚਾਹੁੰਦਾ ਹਾਂ ਕਿ ਅੱਜ ਕਰੋਨਾ ਟੈਸਟ ਕਰਵਾਇਆ ਸੀ ਤੇ ਇਸ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਮੈਂ ਆਪਣੇ ਆਪ ਨੂੰ ਘਰ ਵਿੱਚ ਇਕਾਂਤਵਾਸ ਕਰ ਲਿਆ ਹੈ। ਜਿਹੜੇ ਲੋਕ ਮੇਰੇ ਸੰਪਰਕ ਵਿੱਚ ਰਹੇ ਹਨ ਉਹ ਵੀ ਟੈਸਟ ਕਰਵਾਉਣ ਤੇ ਇਕਾਂਤਵਾਸ ਵਿੱਚ ਚਲੇ ਜਾਣ।’ ਇਸ ਦੌਰਾਨ ਅਦਾਕਾਰ ਗੋਵਿੰਦਾ ਨੂੰ ਕਰੋਨਾ ਹੋ ਗਿਆ ਹੈ। ਉਸ ਦੀ ਪਤਨੀ ਸੁਨੀਤਾ ਆਹੂਜਾ ਨੇ ਐਤਵਾਰ ਨੂੰ ਕਿਹਾ 57 ਸਾਲਾ ਅਦਾਕਾਰ ਵਿੱਚ ਕਰੋਨਾ ਦੇ “ਹਲਕੇ ਲੱਛਣ” ਹਨ ਅਤੇ ਉਹ ਘਰ ਵਿੱਚ ਇਕਾਂਤਵਾਸ ਹੈ।