ਮੁੰਬਈ: ਬੌਲੀਵੁੱਡ ਅਦਾਕਾਰ ਅਭਿਸ਼ੇਕ ਬੱਚਨ ਦੀ ਆਉਣ ਵਾਲੀ ਫ਼ਿਲਮ ‘ਬੌਬ ਬਿਸਵਾਸ’ ਅਗਾਮੀ 3 ਦਸੰਬਰ ਨੂੰ ਰਿਲੀਜ਼ ਹੋਵੇਗੀ। ਰੈੱਡ ਚਿਲੀਜ਼ ਐਂਟਰਟੇਨਮੈਂਟ ਐਂਡ ਬਾਊਂਡ ਸਕ੍ਰਿਪਟ ਦੇ ਬੈਨਰ ਹੇਠ ਬਣੀ ਇਸ ਫ਼ਿਲਮ ਦਾ ਪ੍ਰੀਮੀਅਰ ਜ਼ੀ5 ’ਤੇ ਹੋਵੇਗਾ। ਇਸ ਫ਼ਿਲਮ ਦਾ ਨਿਰਦੇਸ਼ਨ ਦੀਆ ਅੰਨਪੂਰਨਾ ਘੋਸ਼ ਨੇ ਕੀਤਾ ਹੈ ਜਦਕਿ ਗੌਰੀ ਖਾਨ, ਸੁਜੋਏ ਘੋਸ਼ ਅਤੇ ਗੌਰਵ ਵਰਮਾ ਪ੍ਰੋਡਿਊਸਰ ਹਨ। ਨਿਰਦੇਸ਼ਕ ਵਜੋਂ ਆਪਣੀ ਪਹਿਲੀ ਫ਼ਿਲਮ ਬਣਾ ਰਹੀ ਅੰਨਪੂਰਨਾ ਘੋਸ਼ ਨੇ ਆਖਿਆ,‘‘ਫ਼ਿਲਮ ਬੌਬ ਬਿਸਵਾਸ ਲਈ ਕੰਮ ਕਰਦਿਆਂ ਮੈਨੂੰ ਬਹੁਤ ਵਧੀਆ ਤਜਰਬਾ ਹਾਸਲ ਹੋਇਆ। ਆਈਏਐੱਨਐੱਸ