ਮੁੰਬਈ: ਅਦਾਕਾਰ ਰਿਤਿਕ ਰੌਸ਼ਨ ਭਲਕੇ ਸੋਮਵਾਰ ਨੂੰ 48 ਵਰ੍ਹਿਆਂ ਦਾ ਹੋ ਰਿਹਾ ਹੈ। ਰਿਤਿਕ ਦੇ ਜਨਮ ਦਿਨ ਸਬੰਧੀ ਉਸ ਦੀ ਫਿਲਮ ‘ਵਿਕਰਮ ਵੇਦਾ’ ਦੇ ਨਿਰਮਾਤਾਵਾਂ ਨੇ ਫਿਲਮ ਦੀ ਪਹਿਲੀ ਝਲਕ ਰਿਲੀਜ਼ ਕਰਨ ਦਾ ਐਲਾਨ ਕੀਤਾ। ਇਸ ਫਿਲਮ ਦਾ ਨਿਰਦੇਸ਼ਨ ਲੇਖਕ ਤੇ ਨਿਰਦੇਸ਼ਕ ਪੁਸ਼ਕਰ ਤੇ ਗਾਇਤਰੀ ਨੇ ਕੀਤਾ ਹੈ, ਜਿਸ ਵਿਚ ਆਰ ਮਾਧਵਨ ਅਤੇ ਵਿਜੈ ਸੇਤੂਪਤੀ ਅਹਿਮ ਭੂਮਿਕਾਵਾਂ ਵਿੱਚ ਹਨ। ਇਹ ਇੱਕ ਵੱਖਰੀ ਕਿਸਮ ਦੀ ਐਕਸ਼ਨ ਫਿਲਮ ਹੈ, ਜੋ ਭਾਰਤੀ ਦੰਦਕਥਾ ‘ਵਿਕਰਮ ਬੇਤਾਲ’ ’ਤੇ ਆਧਾਰਿਤ ਹੈ। ਇਸ ਫਿਲਮ ਵਿੱਚ ਇੱਕ ਤਾਕਤਵਰ ਪੁਲੀਸ ਵਾਲੇ ਦੀ ਇੱਕ ਗੈਂਗਸਟਰ ਨਾਲ ਲੜਾਈ ਦਿਖਾਈ ਗਈ ਹੈ। ‘ਵਿਕਰਮ ਵੇਦਾ’ ਵਿੱਚ ਰਾਧਿਕਾ ਅਪਟੇ ਅਤੇ ਸੈਫ਼ ਅਲੀ ਖ਼ਾਨ ਵੀ ਮੁੱਖ ਭੂਮਿਕਾਵਾਂ ਵਿੱਚ ਦਿਖਾਈ ਦੇਣਗੇ। ਇਹ ਫ਼ਿਲਮ ਟੀ-ਸੀਰੀਜ਼ ਅਤੇ ਰਿਲਾਇੰਸ ਐਂਟਰਟੇਨਮੈਂਟ ਵੱਲੋਂ ਫ੍ਰਾਈਡੇਅ ਫ਼ਿਲਮਵਰਕਸ ਅਤੇ ਵਾਏਨੌਟ ਸਟੂਡੀਓਜ਼ ਨਾਲ ਸਾਂਝੇ ਤੌਰ ’ਤੇ ਬਣਾਈ ਗਈ ਹੈ। ਇਹ ਫ਼ਿਲਮ ਇਸ ਸਾਲ 30 ਸਤੰਬਰ ਨੂੰ ਰਿਲੀਜ਼ ਕੀਤੀ ਜਾਵੇਗੀ। -ਆਈਏਐੱਨਐੱਸ