ਮੁੰਬਈ, 7 ਸਤੰਬਰ
ਮੁੰਬਈ ਪੁਲੀਸ ਨੇ ਬਾਲੀਵੁੱਡ ਅਦਾਕਾਰ ਰਜਤ ਬੇਦੀ ਖ਼ਿਲਾਫ਼ ਅੰਧੇਰੀ ‘ਚ ਪੈਦਲ ਯਾਤਰੀ ਨੂੰ ਆਪਣੀ ਕਾਰ ਨਾਲ ਕਥਿਤ ਤੌਰ ’ਤੇ ਟੱਕਰ ਮਾਰਨ ਦੇ ਦੋਸ਼ ’ਚ ਕੇਸਦ ਦਰਜ ਕੀਤਾ ਹੈ। ਪੁਲੀਸ ਮੁਤਾਬਕ ਸੋਮਵਾਰ ਸ਼ਾਮ ਨੂੰ ਅੰਧੇਰੀ ਇਲਾਕੇ ਦੇ ਮੰਦਰ ਦੇ ਨੇੜੇ ਅਦਾਕਾਰ ਜਦੋਂ ਘਰ ਜਾ ਰਿਹਾ ਸੀ ਤਾਂ ਉਸ ਨੇ ਇਹ ਟੱਕਰ ਮਾਰੀ।