ਮੁੰਬਈ: ਅਦਾਕਾਰ ਜੌਹਨ ਅਬਰਾਹਮ ਦੀ ਭੂਮਿਕਾ ਵਾਲੀ ਫਿਲਮ ‘ਸੱਤਿਆਮੇਵ ਜਯਤੇ-2’ ਨਵੰਬਰ ਮਹੀਨੇ ਦੀ 25 ਤਰੀਕ ਨੂੰ ਸਿਨੇਮਾ ਘਰਾਂ ਵਿੱਚ ਰਿਲੀਜ਼ ਕੀਤੀ ਜਾਵੇਗੀ। 2018 ਵਿੱਚ ਇਸੇ ਨਾਮ ਹੇਠ ਰਿਲੀਜ਼ ਹੋਈ ਫਿਲਮ ਦਾ ਇਹ ਅਗਲਾ ਭਾਗ ਹੈ, ਜਿਸ ਵਿੱਚ ਅਦਾਕਾਰ ਜੌਹਨ ਅਬਰਾਹਮ ਲਖਨਊ ਵਿੱਚ ਭ੍ਰਿਸ਼ਟਾਚਾਰ ਖ਼ਿਲਾਫ਼ ਲੜਦਾ ਨਜ਼ਰ ਆਵੇਗਾ। ਅਦਾਕਾਰ ਨੇ ਫਿਲਮ ਦੀ ਰਿਲੀਜ਼ ਬਾਰੇ ਆਪਣੇ ਟਵਿੱਟਰ ਅਕਾਊਂਟ ਰਾਹੀਂ ਜਾਣਕਾਰੀ ਸਾਂਝੀ ਕੀਤੀ। ਜ਼ਿਕਰਯੋਗ ਹੈ ਕਿ ਕੋਵਿਡ-19 ਕਾਰਨ ਪੈਦਾ ਹੋਏ ਹਾਲਾਤ ਕਾਰਨ ਇਸ ਫਿਲਮ ਨੂੰ ਰਿਲੀਜ਼ ਕਰਨ ਦੀ ਤਾਰੀਕ ਮੁੜ ਮੁੜ ਅੱਗੇ ਪਾਈ ਜਾਂਦੀ ਰਹੀ ਹੈ। ਇਸ ਐਕਸ਼ਨ-ਡਰਾਮਾ ਫਿਲਮ ਨੂੰ ਭੂਸ਼ਣ ਕੁਮਾਰ ਦੀ ਕੰਪਨੀ ਟੀ-ਸੀਰੀਜ਼ ਤੇ ਐਮੀ ਐਂਟਰਟੇਨਮੈਂਟ ਵੱਲੋਂ ਬਣਾਇਆ ਜਾ ਰਿਹਾ ਹੈ। ਇਸ ਫਿਲਮ ’ਚ ਦਿਵਿਆ ਖੋਸਲਾ ਕੁਮਾਰ ਵੀ ਨਜ਼ਰ ਆਵੇਗੀ। -ਪੀਟੀਆਈ