ਮੁੰਬਈ: ‘ਸੱਤਿਆਮੇਵ ਜਯਤੇ 2’ ਅਦਾਕਾਰ ਜੌਹਨ ਅਬਰਾਹਮ ਦੀ ਇਸ ਸਾਲ ਦੀ ਬਹੁਤ ਉਡੀਕੀ ਜਾ ਰਹੀ ਫ਼ਿਲਮ ਹੈ। ਫ਼ਿਲਮ ਦੇ ਟਰੇਲਰ ਨੂੰ ਚੰਗਾ ਹੁੰਗਾਰਾ ਮਿਲਣ ਤੋਂ ਬਾਅਦ ਨਿਰਮਾਤਾਵਾਂ ਨੇ ਫ਼ਿਲਮ ਦਾ ਪਹਿਲਾ ਗੀਤ ‘ਮੇਰੀ ਜ਼ਿੰਦਗੀ ਹੈ ਤੂ’ ਰਿਲੀਜ਼ ਕੀਤਾ ਹੈ। ਇਸ ਰੋਮਾਂਟਿਕ ਗੀਤ ਵਿੱਚ ਜੌਹਨ ਤੇ ਦਿਵਿਆ ਨਜ਼ਰ ਆਉਣਗੇ। ਇਹ ਗੀਤ ਪਿਆਰ ਦੇ ਇਜ਼ਹਾਰ ਬਾਰੇ ਹੈ ਅਤੇ ਇਸ ਗੀਤ ਨੂੰ ਜੂਬਿਨ ਨੌਟਿਆਲ ਤੇ ਨੀਤੀ ਮੋਹਨ ਨੇ ਗਾਇਆ ਹੈ। ‘ਮੇਰੀ ਜ਼ਿੰਦਗੀ ਹੈ ਤੂ’ ਨੂੰ ਜੌਹਨ ਅਬਰਾਹਮ ਨੇ ਆਪਣਾ ਪਸੰਦੀਦਾ ਗੀਤ ਦੱਸਦਿਆਂ ਕਿਹਾ,‘‘ਮੇਰੀ ਜ਼ਿੰਦਗੀ ਹੈ ਤੂ, ਗੀਤ ਤੁਹਾਡੇ ਦਿਲ ਨੂੰ ਛੂਹਦਾ ਹੈ। ਜਦੋਂ ਮੈਂ ਪਹਿਲੀ ਵਾਰ ਇਹ ਗੀਤ ਸੁਣਿਆ ਤਾਂ ਮੈਨੂੰ ਬਹੁਤ ਪਸੰਦ ਆਇਆ। ਇਸ ਰੋਮਾਂਟਿਕ ਗੀਤ ਦੀ ਸ਼ੂਟਿੰਗ ਦੌਰਾਨ ਸੈੱਟ ’ਤੇ ਦਿਵਿਆ ਨਾਲ ਬਹੁਤ ਸ਼ਾਨਦਾਰ ਪਲ ਸਨ। ਇਸ ਗੀਤ ਨੂੰ ਜੂਬਿਨ ਨੌਟਿਆਲ ਤੇ ਨੀਤੀ ਮੋਹਨ ਬੋਲਾਂ ਅਤੇ ਮਨੋਜ ਮੁੰਤਸ਼ਿਰ ਦੀ ਕਲਮ ਨੇ ਚਾਰ ਚੰਨ੍ਹ ਲਾ ਦਿੱਤੇ ਹਨ, ਜਿਸ ਤੋਂ ਬਿਹਤਰ ਕੁਝ ਨਹੀਂ ਹੋ ਸਕਦਾ।’’ ਗੀਤ ਬਾਰੇ ਗੱਲਬਾਤ ਕਰਦਿਆਂ ਦਿਵਿਆ ਨੇ ਆਖਿਆ, ‘‘ਮੇਰੀ ਜ਼ਿੰਦਗੀ ਹੈ ਤੂ, ਗੀਤ ਬਹੁਤ ਰੋਮਾਂਟਿਕ ਹੈ। ਮੈਨੂੰ ਇਸ ਗੀਤ ਲਈ ਫ਼ਿਲਮਾਇਆ ਗਿਆ ਹੈ ਅਤੇ ਇਹ ਗੀਤ ਯਕੀਨਨ ਤੁਹਾਡੇ ਦਿਲ ਤੇ ਦਿਮਾਗ ’ਤੇ ਛਾ ਜਾਵੇਗਾ।’’ ਨਜਾਣਕਾਰੀ ਅਨੁਸਾਰ ਸੱਤਿਆਮੇਵ ਜਯਤੇ 2 ਸਾਲ 2018 ਵਿੱਚ ਆਈ ਸਫ਼ਲ ਫ਼ਿਲਮ ਸੱਤਿਆਮੇਵ ਜਯਤੇ ਦਾ ਅਗਲਾ ਭਾਗ ਹੈ। -ਆਈਏਐੱਨਸ