ਮੁੰਬਈ, 26 ਸਤੰਬਰ
ਫਿਲਮ ਅਦਾਕਾਰ ਆਮਿਰ ਖਾਨ ਦੀ ਫਿਲਮ ‘ਲਾਲ ਸਿੰਘ ਚੱਢਾ’ ਜੋ ਕਿ ਇਸੇ ਸਾਲ ਦਸੰਬਰ ਮਹੀਨੇ ਕ੍ਰਿਸਮਸ ਮੌਕੇ ਰਿਲੀਜ਼ ਹੋਣੀ ਸੀ, ਹੁਣ ਇਹ ਫਿਲਮ ਫਰਵਰੀ 2022 ਦੇ ਫਰਵਰੀ ਮਹੀਨੇ ਵਿੱਚ ਤਬਦੀਲ ਕਰ ਦਿੱਤੀ ਗਈ ਹੈ। ਇਸੇ ਸਾਲ ਦੇ ਦਸੰਬਰ ਮਹੀਨੇ ਹੁਣ ਅਦਾਕਾਰ ਰਣਵੀਰ ਸਿੰਘ ਦੀ ਕ੍ਰਿਕਟ ਡਰਾਮਾ ਫਿਲਮ ‘83’ ਰਿਲੀਜ਼ ਹੋਵੇਗੀ। ਦੱਸਣਯੋਗ ਹੈ ਕਿ ਆਮਿਰ ਖਾਨ ਦੀ ਫ਼ਿਲਮ ਲਾਲ ਸਿੰਘ ਚੱਢਾ , ਟੌਮ ਹੈਂਕਸ ਦੀ ਸਾਲ 1994 ਵਿੱਚ ਆਈ ‘ਫੌਰੈਸਟ ਗੰਪ’ ਦੀ ਅਧਿਕਾਰਤ ਰੀਮੇਕ ਹੈ ਜੋ ਕਿ ਦਸੰਬਰ ਮਹੀਨੇ ਕ੍ਰਿਸਮਸ ਮੌਕੇ ਰਿਲੀਜ਼ ਹੋਣੀ ਸੀ ਪਰ ਕਰੋਨਾ ਮਹਾਮਾਰੀ ਕਾਰਨ ਇਸ ਫ਼ਿਲਮ ਦੀ ਰਿਲੀਜ਼ ਡੇਟ ਅਗਾਂਹ ਪਾ ਦਿੱਤੀ ਗਈ ਹੈ ਤੇ ਹੁਣ ਇਹ ਅਗਲੇ ਸਾਲ ਵੈਲੇਟਾਈਨ ਡੇਅ ਮੌਕੇ ਰਿਲੀਜ਼ ਕੀਤੀ ਜਾਏਗੀ। ਵਾਇਆਕਾਮ 18 ਮੋਸ਼ਨ ਪਿਕਚਰਜ਼ ਅਤੇ ਆਮਿਰ ਖਾਨ ਪ੍ਰੋਡਕਸ਼ਨ ਦੁਆਰਾ ਬਣਾਈ ਜਾਣ ਵਾਲੀ ਇਸ ਫਿਲਮ ਵਿੱਚ ਕਰੀਨਾ ਕਪੂਰ ਖਾਨ, ਮੋਨਾ ਸਿੰਘ ਅਤੇ ਨਾਗਾ ਚੈਤੰਨਯ ਵੀ ਹਨ। ਉੱਧਰ ਕਬੀਰ ਖਾਨ ਵੱਲੋਂ ਨਿਰਦੇਸ਼ਿਤ ਕ੍ਰਿਕਟ ਡਰਾਮਾ ਫਿਲਮ ‘83’ ਹੁਣ ਦਸੰਬਰ ਮਹੀਨੇ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਵੇਗੀ। -ਪੀਟੀਆਈ