ਮੁੰਬਈ: ਫਿਲਮ ਨਿਰਦੇਸ਼ਕ ਐੱਸ ਐੱਸ ਰਾਜਾਮੌਲੀ ਨੇ ਅੱਜ ਐਲਾਨ ਕੀਤਾ ਕਿ ਉਹ ਰਣਬੀਰ ਕਪੂਰ ਦੀ ਫਿਲਮ ‘ਬ੍ਰਹਮਾਸਤਰ’ ਨੂੰ ਦੱਖਣੀ ਭਾਰਤ ਦੀਆਂ ਭਾਸ਼ਾਵਾਂ ਵਿੱਚ ਵੀ ਰਿਲੀਜ਼ ਕਰਨਗੇ। ਵੱਡੇ ਬਜਟ ਵਾਲੀ ਤੇ ਇਹ ਤਿੰਨ ਭਾਗਾਂ ’ਚ ਬਣਨ ਵਾਲੀ ਫਿਲਮ ਦਾ ਨਿਰਮਾਤਾ ਕਰਨ ਜੌਹਰ ਹੈ। ਫਿਲਮ ਦਾ ਨਿਰਦੇਸ਼ਨ ਅਯਾਨ ਮੁਖਰਜੀ ਨੇ ਕੀਤਾ ਹੈ ਅਤੇ ਉਸ ਨੇ ਹੀ ਕਹਾਣੀ ਲਿਖੀ ਹੈ। ਰਾਜਾਮੌਲੀ ਨੇ ਪਹਿਲਾਂ ਦੋ ਭਾਗਾਂ ਵਾਲੀ ਪੀਰੀਅਡ ਫਿਲਮ ‘ਬਾਹੂਬਲੀ’ ਦੀ ਹਿੰਦੀ ਰਿਲੀਜ਼ ਲਈ ਜੌਹਰ ਨਾਲ ਕੰਮ ਕੀਤਾ ਸੀ ਤੇ ਹੁਣ ਉਹ ‘ਬ੍ਰਹਮਾਸਤਰ’ ਨੂੰ ਤਾਮਿਲ, ਤੇਲਗੂ, ਕੰਨੜ ਤੇ ਮਲਿਆਲਮ ਵਿੱਚ ਲਿਆਉਣਗੇ। 48 ਸਾਲਾ ਰਾਜਾਮੌਲੀ ਨੇ ਕਿਹਾ ਕਿ ਉਹ ਫਿਲਮ ਨੂੰ ਚਾਰ ਭਾਸ਼ਾਵਾਂ ਵਿੱਚ ਦਰਸ਼ਕਾਂ ਸਾਹਮਣੇ ਪੇਸ਼ ਕਰਨ ਲਈ ਉਤਸ਼ਾਹਿਤ ਹੈ। ‘ਬ੍ਰਹਮਾਸਤਰ’ ਵਿੱਚ ਰਣਬੀਰ ਨੇ ਸ਼ਿਵ ਦਾ ਕਿਰਦਾਰ ਅਦਾ ਕੀਤਾ ਹੈ। ਇਸ ਵਿੱਚ ਆਲੀਆ ਭੱਟ ਅਤੇ ਅਮਿਤਾਭ ਬੱਚਨ ਵੀ ਨਜ਼ਰ ਆਉਣਗੇ। -ਪੀਟੀਆਈ