ਰਮੇਸ਼ ਭਾਰਦਵਾਜ
ਲਹਿਰਾਗਾਗਾ, 6 ਜੁਲਾਈ
ਇਥੋਂ ਦੇ ਵਾਰਡ ਨੰਬਰ-1 ਦੇ ਵਸਨੀਕ ਬਲਦੇਵ ਸਿੰਘ ਦਾ ਲੜਕਾ ਜਗਤਾਰ ਸਿੰਘ (23) ਵਿਆਹ ਸਮਾਗਮਾਂ ’ਚ ਡੈਕੇਰੇਸ਼ਨ ਦਾ ਕੰਮ ਕਰਦੇ ਸੀ ਅਤੇ ਬੀਤੀ ਸ਼ਾਮ ਉਹ ਨੇੜਲੇ ਪਿੰਡ ਲਦਾਲ ’ਚ ਘਰ ਨੂੰ ਡੈਕੋਕੇਟ ਅਤੇ ਸਾਊਂਡ ਸਿਸਟਮ ਲਗਾ ਕੇ ਆਇਆ ਸੀ। ਉਹ ਦੁਬਾਰਾ ਆਪਣੇ ਦੋਸਤ ਬੰਟੀ ਸਿੰਘ ਨਾਲ ਜਾ ਰਿਹਾ ਸੀ ਤਾਂ ਰਸਤੇ ’ਚ ਅਚਾਨਕ ਮੋਟਰਸਾਈਕਲ ਅੱਗੇ ਕੁੱਤਾ ਆਉਣ ਕਰਕੇ ਹਾਦਸਾ ਵਾਪਰ ਗਿਆ ਤੇ ਜਗਤਾਰ ਸਿੰਘ ਦੀ ਮੌਤ ਹੋ ਗਈ ਅਤੇ ਬੰਟੀ ਸਿੰਘ ਜਵਹਾਹਰ ਵਾਲਾ ਜ਼ਖ਼ਮੀ ਹੋ ਗਿਆ। ਸਹਾਇਕ ਥਾਣੇਦਾਰ ਜਗਤਾਰ ਸਿੰਘ ਨੇ ਜਗਤਾਰ ਸਿੰਘ ਦੀ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਨੂੰ ਸੌਂਪ ਦਿੱਤੀ ਗਈ ਹੈ। ਲਾਸ਼ ਦਾ ਅੱਜ ਸਸਕਾਰ ਕਰ ਦਿੱਤਾ ਗਿਆ ਹੈ। ਕੌਂਸਲਰ ਮੰਜੂ ਗੋਇਲ, ਸਾਬਕਾ ਕੌਂਸਲਰ ਸਰਦਾਰਾ ਸਿੰਘ ਨੇ ਸਰਕਾਰ ਨੂੰ ਪਰਿਵਾਰ ਦੀ ਆਰਥਿਕ ਮਦਦ ਦੀ ਅਪੀਲ ਕੀਤੀ ਹੈ।