ਪੱਤਰ ਪ੍ਰੇਰਕ
ਅਮਰਗੜ੍ਹ, 1 ਨਵੰਬਰ
ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਕਰਵਾਏ ਯੁਵਕ ਮੇਲੇ ਵਿੱਚ ਤਾਰਾ ਵਿਵੇਕ ਕਾਲਜ ਗੱਜਣਮਾਜਰਾ ਦੇ ਵਿਦਿਆਰਥੀਆਂ ਨੇ ਮੱਲਾਂ ਮਾਰ ਕੇ ਕਾਲਜ ਦਾ ਨਾਂ ਰੋਸ਼ਨ ਕੀਤਾ ਹੈ। ਡਾ. ਪਰਮਿੰਦਰ ਕੌਰ ਤੇ ਪ੍ਰਿੰਸੀਪਲ ਜਗਦੀਪ ਕੌਰ ਅਹੂਜਾ ਨੇ ਦੱਸਿਆ ਕਿ ਰੱਸਾ ਵੱਟਣ ਮੁਕਾਬਲੇ ਵਿਚ ਸਤਵੀਰ ਸਿੰਘ, ਟੋਕਰਾ ਬਣਾਉਣ ਵਿਚ ਮਨਦੀਪ ਸਿੰਘ ਤੇ ਕਰੋਸ਼ੀਏ ਦੀ ਬੁਣਤੀ ਵਿਚ ਮਹਿਕ ਨੇ ਪਹਿਲਾ, ਗੁੱਡੀਆਂ ਪਟੋਲੇ ਬਣਾਉਣ ਵਿਚ ਨਸਰੀਨ ਤੇ ਮਿੱਟੀ ਦੇ ਖਿਡਾਉਣੇ ਬਣਾਉਣ ਵਿੱਚ ਖੁਸ਼ਪ੍ਰੀਤ ਕੌਰ ਨੇ ਦੂਜਾ, ਪਰਾਂਦਾ ਬਣਾਉਣ ਵਿੱਚ ਅਰਸ਼ਪ੍ਰੀਤ ਕੌਰ ਨੇ ਦੂਜਾ ਤੇ ਤੀਜਾ, ਫੋਟੋਗ੍ਰਾਫੀ ਵਿੱਚ ਮੁਹੰਮਦ ਦਾਨਿਸ਼, ਕਵਿਤਾ ਉਚਾਰਨ ਮੁਕਾਬਲੇ ਵਿਚ ਲਵਪ੍ਰੀਤ ਸਿੰਘ ਅਤੇ ਕਲਾਸੀਕਲ ਇੰਸਟਰੂਮੈਂਟ ਪ੍ਰਕਾਸ਼ਨ ਵਿਚ ਪਰਮਿੰਦਰ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਕਾਲਜ ਦੀ ਲੂੱਡੀ ਟੀਮ ਅਤੇ ਗਿੱਧਾ ਟੀਮ ਨੇ ਵੀ ਦੂਸਰਾ ਸਥਾਨ ਪ੍ਰਾਪਤ ਕਰਕੇ ਵੱਡੀ ਪ੍ਰਾਪਤੀ ਕੀਤੀ ਹੈ। ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾ. ਜਗਦੀਪ ਕੌਰ, ਵਾਈਸ ਪ੍ਰਿੰਸੀਪਲ ਪ੍ਰੋ. ਮੁਹੰਮਦ ਹਲੀਮ ਸਿਆਮਾਂ ਤੇ ਹੋਰ ਕਾਲਜ ਸਟਾਫ ਵੱਲੋਂ ਜੇਤੂ ਵਿਦਿਆਰਥੀਆਂ ਦਾ ਸਨਮਾਨ ਕੀਤਾ ਗਿਆ।