ਨਿੱਜੀ ਪੱਤਰ ਪ੍ਰੇਰਕ
ਧੂਰੀ, 7 ਅਕਤੂਬਰ
ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋ) ਦੇ ਜਨਰਲ ਸਕੱਤਰ ਪਵਨ ਹਰਚੰਦਪੁਰੀ ਨੇ ਦੱਸਿਆ ਕਿ ਦੇਸ਼ ਅੰਦਰ ਸਾਰੀਆਂ ਸਥਾਨਕ ਪੱਧਰ ਦੀਆਂ ਸਾਹਿਤ ਲੇਖਕ ਸਭਾਵਾਂ ਆਪਣੇ ਪੱਧਰ ’ਤੇ 13 ਅਕਤੂਬਰ ਨੂੰ ਲਖੀਮਪੁਰ ਖੀਰੀ ਕਤਲੇਆਮ ਦੇ ਵਿਰੋਧ ਵਿੱਚ ਰੋਸ ਵਿਖਾਵੇ ਕਰਨਗੀਆਂ। ਇਸ ਸੰਘਰਸ਼ ਦਾ ਸੱਦਾ ਕੇਂਦਰੀ ਸਭਾ ਵੱਲੋਂ ਸਾਰੇ ਲੇਖਕਾਂ, ਪਾਠਕਾਂ, ਕਵੀਸ਼ਰਾਂ, ਢਾਡੀਆਂ, ਕਲਾਕਰਮੀਆਂ, ਗੀਤਕਾਰਾਂ ਅਤੇ ਸੰਗੀਤਕਾਰਾਂ ਨੂੰ ਦਿੱਤਾ ਗਿਆ ਹੈ। ਸਭਾ ਦੇ ਪ੍ਰਧਾਨ ਡਾ. ਤੇਜਵੰਤ ਮਾਨ ਨੇ ਲਖੀਮਪੁਰ ਹਿੰਸਾ ਦੇ ਅਸਲ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਤੇ ਉਨ੍ਹਾਂ ਖ਼ਿਲਾਫ਼ ਕੇਸ ਚਲਾਉਣ ਦੀ ਮੰਗ ਕੀਤੀ ਹੈ।