ਸੁਭਾਸ਼ ਚੰਦਰ
ਸਮਾਣਾ, 17 ਫਰਵਰੀ
ਧੁੰਦ ਕਾਰਨ ਸਮਾਣਾ–ਪਾਤੜਾਂ ਸੜਕ ’ਤੇ ਪਿੰਡ ਪ੍ਰੇਮ ਸਿੰਘ ਵਾਲਾ ਮੋੜ ਦੇ ਨਜ਼ਦੀਕ ਸੜਕ ਕਿਨਾਰੇ ਖੜ੍ਹੇ ਮਾਲ ਦੇ ਭਰੇ ਕੈਂਟਰ ਨਾਲ ਕਾਰ ਦੀ ਟੱਕਰ ਵਿਚ ਕਾਰ ਸਵਾਰ ਇੱਕ ਔਰਤ ਦੀ ਮੌਤ ਹੋ ਗਈ ਜਦੋਂ ਕਿ ਕਾਰ ਸਵਾਰ ਬਾਕੀ ਲੋਕ ਵਾਲ ਵਾਲ ਬੱਚ ਗਏ।ਸਿਵਲ ਹਸਪਤਾਲ ਵਿਚ ਮ੍ਰਿਤਕ ਔਰਤ ਜਸਪ੍ਰੀਤ ਕੌਰ (20) ਦਾ ਪੋਸਟਮਾਰਟਮ ਕਰਵਾਉਣ ਆਏ ਮਾਮਲੇ ਦੇ ਜਾਂਚ ਅਧਿਕਾਰੀ ਮਵੀ ਚੌਕੀ ਦੇ ਏਐਸਆਈ ਗੁਰਦੇਵ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਪਤੀ ਯੁਗਰਾਜ ਸਿੰਘ ਵਾਸੀ ਕੜਿਆਲ (ਦਿੜ੍ਹਬਾ) ਵੱਲੋਂ ਦਰਜ ਕਰਵਾਏ ਬਿਆਨਾਂ ਅਨੁਸਾਰ ਉਹ ਪਰਿਵਾਰ ਨਾਲ ਗੁਰਦੁਆਰਾ ਦੁਖ ਨਿਵਾਰਨ ਸਾਹਿਬ ਮੱਥਾ ਟੇਕਣ ਤੋਂ ਬਾਅਦ ਕਾਰ ਰਾਹੀ ਵਾਪਿਸ ਆਪਣੇ ਪਿੰਡ ਜਾ ਰਹੇ ਸਨ।