ਪੱਤਰ ਪ੍ਰੇਰਕ
ਚੀਮਾ ਮੰਡੀ, 27 ਅਕੂਤਬਰ
ਪਿੰਡ ਸ਼ਾਹਪੁਰ ਕਲਾਂ ਦੀ ਇੱਕ ਔਰਤ ਨੇ ਪਿਛਲੇ ਦਿਨੀਂ ਆਰਥਿਕ ਤੰਗੀ ਕਾਰਨ ਭਾਖੜਾ ਨਹਿਰ ਵਿਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਥਾਣਾ ਚੀਮਾ ਦੀ ਪੁਲੀਸ ਵੱਲੋਂ ਲੋੜੀਂਦੀ ਕਾਰਵਾਈ ਕਰਨ ਤੋਂ ਬਾਅਦ ਪਰਿਵਾਰ ਵੱਲੋਂ ਮ੍ਰਿਤਕਾ ਦਾ ਸਸਕਾਰ ਕਰ ਦਿੱਤਾ ਗਿਆ ਹੈ। ਮ੍ਰਿਤਕਾ ਦੇ ਪਤੀ ਪ੍ਰਵੀਨ ਪਾਲ ਵਾਸੀ ਸ਼ਾਹਪੁਰ ਕਲਾਂ ਨੇ ਦੱਸਿਆ ਕਿ ਉਸ ਦੀ ਪਤਨੀ ਦੀਕਸ਼ਾ ਰਾਣੀ ਪਿਛਲੇ ਲੰਬੇ ਸਮੇਂ ਤੋਂ ਕੈਂਸਰ ਦੀ ਬਿਮਾਰੀ ਤੋਂ ਪੀੜਤ ਸੀ ਜਿਸ ਦੇ ਇਲਾਜ ਤੇ ਦਸ ਬਾਰਾਂ ਸਾਲ ਤੋਂ ਲਗਾਤਾਰ ਕਾਫੀ ਖਰਚਾ ਹੋਣ ਕਾਰਨ ਪਰਿਵਾਰ ਆਰਥਿਕ ਮੰਦੀ ਦੇ ਦੌਰ ਵਿੱਚੋਂ ਗੁਜ਼ਰ ਰਿਹਾ ਹੈ ਅਤੇ ਇਲਾਜ ਉੱਪਰ ਬੇਤਹਾਸ਼ਾ ਪੈਸੇ ਖਰਚ ਹੋਣ ਕਰਕੇ ਉਸ ਦੀ ਪਤਨੀ ਆਪਣੀਆਂ ਦੋ ਲੜਕੀਆਂ ਦੇ ਭਵਿੱਖ ਨੂੰ ਲੈ ਕੇ ਪ੍ਰੇਸ਼ਾਨ ਰਹਿੰਦੀ ਸੀ, ਜਿਸ ਕਾਰਨ ਉਸ ਨੇ ਘਰੋਂ ਆਪਣੇ ਰਿਸ਼ਤੇਦਾਰੀ ਵਿੱਚ ਮਿਲਣ ਦਾ ਬਹਾਨਾ ਲਾ ਕੇ ਪਟਿਆਲਾ ਭਾਖੜਾ ਨਹਿਰ ਵਿਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ।