ਲਹਿਰਾਗਾਗਾ: ਆਮ ਆਦਮੀ ਪਾਰਟੀ ਵੱਲੋਂ ਚਲਾਈ ਲੋਕ ਮਿਲਣੀ ਤਹਿਤ ਪਾਰਟੀ ਦੇ ਹਲਕਾ ਇੰਚਾਰਜ ਜਸਬੀਰ ਸਿੰਘ ਕੁੰਦਨੀ ਦਾ ਪਿੰਡ ਬਲਰਾਂ ’ਚ ਲੋਕਾਂ ਨੇ ਸਵਾਗਤ ਕੀਤਾ। ਇਸ ਮੌਕੇ ਕਈ ਦਰਜਨ ਪਰਿਵਾਰ ਕਾਂਗਰਸ ਅਤੇ ਅਕਾਲੀ ਦਲ ਨੂੰ ਛੱਡ ਕੇ ਆਮ ਆਦਮੀ ਪਾਰਟੀ ਦੇ ਵਿਚ ਸ਼ਾਮਿਲ ਹੋਏ। ਇਸ ਮੌਕੇ ਉਨ੍ਹਾਂ ਪਾਰਟੀ ’ਚ ਸ਼ਾਮਲ ਹੋਣ ਵਾਲਿਆਂ ਦਾ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਪੰਜਾਬ ’ਚ ਵੀ ਦਿੱਲੀ ਵਰਗੀਆਂ ਮੈਡੀਕਲ ਸਹੂਲਤਾਂ ਅਤੇ ਸਿੱਖਿਆ ਸਕੂਲ ਪ੍ਰਣਾਲੀ ਬਣਾ ਕੇ ਦਮ ਲੈਣਗੇ। ਇਸ ਮੌਕੇ ਅਰੁਣ ਜਿੰਦਲ , ਅਮਨਦੀਪ ਖੰਡੇਬਾਦ , ਗੁਰਪ੍ਰੀਤ ਰੰਧਾਵਾ , ਵਿੱਕੀ ਬਲਰਾਂ , ਜੋਗਿੰਦਰ ਸਿੰਘ ਮੇਂਬਰ, ਹਰਦੀਪ ਸਿੰਘ, ਸਤਿੰਦਰ ਸਿੰਘ ਹਾਜ਼ਰ ਸਨ।
-ਪੱਤਰ ਪ੍ਰੇਰਕ