ਲਿਫਟਿੰਗ ਨਾ ਹੋਣ ਕਾਰਨ ਮੰਡੀ ਵਿੱਚ ਕਣਕ ਭਿੱਜੀ

ਲਿਫਟਿੰਗ ਨਾ ਹੋਣ ਕਾਰਨ ਮੰਡੀ ਵਿੱਚ ਕਣਕ ਭਿੱਜੀ

ਭਵਾਨੀਗੜ੍ਹ ਮੰਡੀ ਵਿੱਚ ਡੁੱਬੀਆਂ ਕਣਕ ਦੀਆਂ ਬੋਰੀਆਂ।

ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 7 ਮਈ

ਇੱਥੇ ਮੁੱਖ ਅਨਾਜ ਮੰਡੀ ਵਿੱਚ ਲਿਫਟਿੰਗ ਨਾ ਹੋਣ ਕਾਰਣ ਤਿੰਨ ਹਫ਼ਤੇ ਪਹਿਲਾਂ ਖ਼ਰੀਦੀ ਕਣਕ ਬੀਤੀ ਸ਼ਾਮ ਪਏ ਭਾਰੀ ਮੀਂਹ ਵਿੱਚ ਦੂਜੀ ਵਾਰ ਖੁੱਲ੍ਹੇ ਅਸਮਾਨ ਵਿੱਚ ਭਿੱਜਦੀ ਰਹੀ।ਲਿਫਟਿੰਗ ਨਾ ਹੋਣ ਕਾਰਣ ਪਿਛਲੇ ਤਿੰਨ ਹਫ਼ਤਿਆਂ ਤੋਂ ਕਣਕ ਦੇ ਹਜ਼ਾਰਾਂ ਥੈਲੇ ਇੱਥੇ ਮੰਡੀ ਵਿੱਚ ਖੁੱਲ੍ਹੇ ਅਸਮਾਨ ਵਿੱਚ ਪਏ ਹਨ। ਕੱਲ੍ਹ ਦੂਜੀ ਵਾਰ ਪਏ ਭਾਰੀ ਮੀਂਹ ਦੇ ਪਾਣੀ ਵਿੱਚ ਕਣਕ ਦੇ ਥੈਲੇ ਦੁਬਾਰਾ ਫਿਰ ਭਿੱਜ ਗਏ।ਮਾਰਕੀਟ ਕਮੇਟੀ ਦੇ ਅਧਿਕਾਰੀਆਂ ਨੇ ਕਿਹਾ ਕਿ ਮੰਡੀ ਵਿੱਚ ਕਣਕ ਦੀ ਲਿਫਟਿੰਗ ਲੇਬਰ ਦੀ ਘਾਟ ਕਾਰਨ ਹੌਲੀ-ਹੌਲੀ ਹੋ ਰਹੀ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All