ਭਵਾਨੀਗੜ੍ਹ: ਇੱਥੋਂ ਦੇ ਅਥਲੀਟ ਦਪਿੰਦਰ ਸਿੰਘ ਨੇ ਕਿਰਗਿਸਤਾਨ ਵਿੱਚ ਹੋਈ ਪਾਵਰ ਲਿਫਟਿੰਗ ਯੂਰੋਪੀਅਨ ਚੈਂਪੀਅਨਸ਼ਿਪ ਵਿੱਚ ਮੈਡਲ ਹਾਸਲ ਕੀਤਾ ਹੈ। ਇਸ ਮੁਕਾਬਲੇ ਵਿੱਚ ਦੁਨੀਆਂ ਦੇ 18 ਦੇਸ਼ਾਂ ਦੇ ਕਰੀਬ 1500 ਖਿਡਾਰੀਆਂ ਨੇ ਹਿੱਸਾ ਲਿਆ। ਦਪਿੰਦਰ ਸਿੰਘ ਵਾਸੀ ਦਸਮੇਸ਼ ਨਗਰ ਭਵਾਨੀਗੜ੍ਹ ਨੇ 82.5 ਕਿਲੋ ਭਾਰ ਵਰਗ ਵਿੱਚ ਹਿੱਸਾ ਲਿਆ। ਦਪਿੰਦਰ ਸਿੰਘ ਨੇ ਬਿਹਤਰੀਨ ਪ੍ਰਦਰਸ਼ਨ ਕਰਦੇ ਹੋਏ ਵੱਖ ਵੱਖ ਵਰਗਾਂ ਵਿਚੋਂ ਇੱਕ ਸੋਨ ਅਤੇ ਇੱਕ ਚਾਂਦੀ ਦਾ ਤਗਮਾ ਜਿੱਤਿਆ। ਭਵਾਨੀਗੜ੍ਹ ਪਹੁੰਚਣ ਤੇ ਦਪਿੰਦਰ ਦਾ ਇਲਾਕਾ ਵਾਸੀਆਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਦਪਿੰਦਰ ਸਿੰਘ ਨੇ ਜਿੱਤ ਦਾ ਸਿਹਰਾ ਆਪਣੇ ਕੋਚ ਕਰਮਜੀਤ ਸਿੰਘ ਕਰਮਾ ਪਟਿਆਲਾ ਨੂੰ ਦਿੱਤਾ। -ਪੱਤਰ ਪ੍ਰੇਰਕ