ਪੱਤਰ ਪ੍ਰੇਰਕ
ਭਵਾਨੀਗੜ੍ਹ, 5 ਜਨਵਰੀ
ਲਾਇਨ ਹੈਲਥ ਕਲੱਬ ਭਵਾਨੀਗੜ੍ਹ ਜਿੰਮ ਦੇ ਮਾਲਕ ਮੁਖਤਿਆਰ ਸਿੰਘ ਤਾਰੀ ਸੋਹੀ ਨੇ ਤੁਰਕੀ ਵਿੱਚ ਹੋਈ ਏਸ਼ੀਆ ਪਾਵਰ-ਲਿਫਟਿੰਗ ਚੈਂਪੀਅਨਸ਼ਿਪ-2021 ’ਚ ਭਾਰਤ ਲਈ ਪੰਜ ਸੋਨ ਅਤੇ ਤਿੰਨ ਸਿਲਵਰ ਮੈਡਲ ਹਾਸਲ ਕੀਤੇ ਹਨ। ਜਿੱਤ ਪ੍ਰਾਪਤ ਕਰਨ ਉਪਰੰਤ ਮੁਖਤਿਆਰ ਸਿੰਘ ਤਾਰੀ ਸੋਹੀ ਦੇ ਇੱਥੇ ਪਹੁੰਚਣ ’ਤੇ ਪੂਰੇ ਜਸ਼ਨ ਮਨਾਏ ਗਏ। ਇਸ ਮੌਕੇ ਰਾਮ ਗੋਇਲ, ਮਨਪ੍ਰੀਤ ਸਿੰਘ, ਰੋਮੀ, ਸਮਸ਼ੇਰ ਸਿੰਘ, ਬੱਬੂ, ਹੈਪੀ, ਟੋਨੀ ਅਤੇ ਗੁਰਲਾਲ ਸਿੰਘ ਨੇ ਕਿਹਾ ਕਿ ਹੋਣਹਾਰ ਖਿਡਾਰੀ ਤਾਰੀ ਸੋਹੀ ਨੇ ਸਖਤ ਮਿਹਨਤ ਕਰਕੇ ਇਹ ਜਿੱਤ ਪ੍ਰਾਪਤ ਕੀਤੀ ਹੈ, ਜੋ ਕਿ ਹੋਰ ਨੌਜਵਾਨਾਂ ਲਈ ਪ੍ਰੇਰਣਾ ਸਰੋਤ ਰਹੇਗੀ। ਤਾਰੀ ਸੋਹੀ ਨੇ ਕਿਹਾ ਕਿ ਹਰ ਮੰਜ਼ਿਲ ਨੂੰ ਪਾਉਣ ਲਈ ਸਾਧਨਾ ਕਰਨੀ ਚਾਹੀਦੀ ਹੈ।