ਭਵਾਨੀਗੜ੍ਹ: ਇੱਥੇ ਅਨਾਜ ਮੰਡੀ ਵਿੱਚ ਕਾਂਗਰਸ ਪਾਰਟੀ ਦੇ ਹਲਕਾ ਸੰਗਰੂਰ ਤੋਂ ਉਮੀਦਵਾਰ ਵਿਜੈਇੰਦਰ ਸਿੰਗਲਾ ਨੂੰ ਆੜ੍ਹਤੀਆਂ ਵੱਲੋਂ 10 ਥਾਵਾਂ ’ਤੇ ਲੱਡੂਆਂ, ਗੁਲਾਬ ਜਾਮਨਾ, ਸੇਬਾਂ, ਕੇਲਿਆਂ ਆਦਿ ਨਾਲ ਤੋਲਿਆ ਗਿਆ। ਇਸ ਮੌਕੇ ਸਿੰਗਲਾ ਨੇ ਕਿਹਾ ਕਿ ਉਨ੍ਹਾਂ ਵੱਲੋਂ ਆਪਣੇ ਕਾਰਜਕਾਲ ਦੌਰਾਨ ਪਿੰਡਾਂ ਤੇ ਦੋਵੇਂ ਸ਼ਹਿਰਾਂ ਵਿੱਚ ਵਿਕਾਸ ਕਾਰਜਾਂ ਨੂੰ ਤਰਜੀਹ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਵਿਦਿਆ, ਸਿਹਤ ਅਤੇ ਸੜਕੀ ਸਹੂਲਤਾਂ ਪੱਖੋਂ ਅੱਜ ਸੰਗਰੂਰ ਹਲਕਾ ਪੰਜਾਬ ਦਾ ਮੋਹਰੀ ਹਲਕਾ ਬਣ ਗਿਆ ਹੈ। -ਪੱਤਰ ਪ੍ਰੇਰਕ