ਧੂਰੀ: ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਹਲਕਾ ਧੂਰੀ ਤੋਂ ਉਮੀਦਵਾਰ ਨਰਿੰਦਰ ਸਿੰਘ ਕਾਲਾਬੂਲਾ ਨੇ ਆਪਣੇ ਚੋਣ ਪ੍ਰਚਾਰ ਦੌਰਾਨ ਪਿੰਡ ਰੰਗੀਆਂ , ਸੁਲਤਾਨਪੁਰ , ਅਲਾਲ , ਮੂਲੋਵਾਲ , ਰਣੀਕੇ ਅਤੇ ਬੁਗਰਾ ਦਾ ਦੌਰਾ ਕੀਤਾ। ਉਨ੍ਹਾਂ ਲੋਕਾਂ ਨੂੰ ਇਨਸਾਫ਼ ਪ੍ਰਾਪਤੀ ਲਈ 20 ਫਰਵਰੀ ਨੂੰ ਬਾਲਟੀ ਚੋਣ ਨਿਸ਼ਾਨ ਵਾਲਾ ਬਟਨ ਦਬਾਕੇ ਲੋਕਤੰਤਰ ਦੀ ਬਹਾਲੀ ਲਈ ਅਕਾਲੀ ਦਲ (ਅ) ਦਾ ਸਾਥ ਦੇਣ ਦੀ ਅਪੀਲ ਕੀਤੀ। ਸ੍ਰੀ ਕਾਲਾਬੂਲਾ ਨੇ ਵੱਖ ਵੱਖ ਥਾਈਂ ਕਾਂਗਰਸ, ਭਾਜਪਾ, ਅਕਾਲੀ ਦਲ (ਬ) ਤੇ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਦੀ ਆਲੋਚਨਾ ਕੀਤਾ। ਇਸ ਮੌਕੇ ਕੁਲਦੀਪ ਸਿੰਘ ਸੁਲਤਾਨਪੁਰ , ਜਗਤਾਰ ਸਿੰਘ ਖੇੜੀ, ਜਸਪਾਲ ਸਿੰਘ ਬਾਦਸ਼ਾਹਪੁਰ, ਜਸਵੀਰ ਸਿੰਘ ਦੰਦੀਵਾਲ , ਜਥੇਦਾਰ ਸਾਧੂ ਸਿੰਘ ਪੇਧਨੀ ਹਾਜ਼ਰ ਸਨ। -ਖੇਤਰੀ ਪ੍ਰਤੀਨਿਧ