ਗੁਰਦੀਪ ਸਿੰਘ ਲਾਲੀ
ਸੰਗਰੂਰ, 7 ਸਤੰਬਰ
ਵਿਜੀਲੈਂਸ ਨੇ ਦਿੜ੍ਹਬਾ ਤਹਿਸੀਲ ਕੰਪਲੈਕਸ ’ਚ ਤਹਿਸੀਲਦਾਰ ਅਤੇ ਕਲਰਕ ਨੂੰ ਕਥਿਤ ਤੌਰ ’ਤੇ ਰਿਸ਼ਵਤ ਲੈਣ ’ਤੇ ਕਾਬੂ ਕੀਤਾ ਗਿਆ ਹੈ। ਸ਼ਿਕਾਇਤਕਰਤਾ ਸੁਖਦੇਵ ਸਿੰਘ ਵਾਸੀ ਸੂਲਰ ਨੇ ਦੱਸਿਆ ਕਿ ਵਿਸਵੇ ਦੀ ਰਜਿਸਟਰੀ ਕਰਵਾਉਣੀ ਸੀ। ਕਲਰਕ ਨੇ ਪੁੱਡਾ ਦੀ ਐੱਨਓਸੀ ਦੀ ਮੰਗ ਕੀਤੀ। ਐੱਨਓਸੀ ਬਗ਼ੈਰ ਰਜਿਸਟਰੀ ਕਰਨ ਲਈ 10 ਹਜ਼ਾਰ ਰੁਪਏ ਦੀ ਕਥਿਤ ਮੰਗ ਕੀਤੀ। ਉਨ੍ਹਾਂ ਇਸ ਦੀ ਸ਼ਿਕਾਇਤ ਵਿਜੀਲੈਂਸ ਨੂੰ ਕੀਤੀ। ਡੀਐੱਸਪੀ ਵਿਜੀਲੈਂਸ ਸੰਗਰੂਰ ਪਰਮਿੰਦਰ ਸਿੰਘ ਦੀ ਅਗਵਾਈ ‘ਚ ਟੀਮ ਨੇ ਤਹਿਸੀਲਦਾਰ ਜਿਨਸੁ ਬਾਂਸਲ ਅਤੇ ਕਲਰਕ ਜਸਪਾਲ ਸਿੰਘ ਨੂੰ ਕਥਿਤ ਰਿਸ਼ਵਤ ਲੈਂਦਿਆਂ ਕਰ ਲਿਆ। ਰਕਮ ਵੀ ਵੀ ਟੀਮ ਨੇ ਬਰਾਮਦ ਕਰ ਲਈ ਹੈ।