ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 4 ਮਈ
ਕਿਸਾਨ ਜਥੇਬੰਦੀਆਂ ਦੀ ਮੀਟਿੰਗ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਆਗੂ ਭੁਪਿੰਦਰ ਸਿੰਘ ਲੌਂਗੋਵਾਲ ਦੀ ਪ੍ਰਧਾਨਗੀ ਹੇਠ ਤੇਜਾ ਸਿੰਘ ਸੁਤੰਤਰ ਭਵਨ ਵਿਖੇ ਹੋਈ। ਮੀਟਿੰਗ ਦੌਰਾਨ ਜਾਣਕਾਰੀ ਦਿੱਤੀ ਗਈ ਕਿ 9 ਮਈ ਨੂੰ ਪੰਜਾਬ ਭਰ ਵਿਚ ਵਿਧਾਇਕਾਂ ਦੇ ਦਫ਼ਤਰਾਂ ਤੱਕ ਵਾਹਨ ਮਾਰਚ ਕੱਢਿਆ ਜਾਵੇਗਾ ਅਤੇ ਮੁੱਖ ਮੰਤਰੀ ਦੇ ਨਾਂ ਮੰਗ ਪੱਤਰ ਸੌਂਪਿਆ ਜਾਵੇਗਾ। ਆਗੂਆਂ ਨੇ ਦੱਸਿਆ ਕਿ ਹਲਕਾ ਧੂਰੀ ਵਿੱਚ ਮੁੱਖ ਮੰਤਰੀ ਦਫ਼ਤਰ ਧੂਰੀ ਵੱਲ, ਹਲਕਾ ਸੰਗਰੂਰ ਵਿੱਚ ਐੱਮਐੱਲਏ ਦਫ਼ਤਰ, ਹਲਕਾ ਸੁਨਾਮ, ਹਲਕਾ ਲਹਿਰਾ ਅਤੇ ਹਲਕਾ ਦਿੜ੍ਹਬਾ ਦੇ ਐੱਮਐੱਲਏ ਦਫ਼ਤਰਾਂ/ਘਰਾਂ ਵੱਲ ਵਾਹਨ ਮਾਰਚ ਕਰਕੇ ਨਿਰਵਿਘਨ ਬਿਜਲੀ ਸਪਲਾਈ, ਗੰਨੇ ਦਾ ਬਕਾਇਆ ਤੇ ਹੋਰ ਮੰਗਾਂ ਸਬੰਧੀ ਪੱਤਰ ਸੌਂਪੇ ਜਾਣਗੇ।