ਪੱਤਰ ਪ੍ਰੇਰਕ
ਲਹਿਰਾਗਾਗਾ, 9 ਮਾਰਚ
ਇਥੇ ਸੀਬਾ ਹੋਲੀ ਮਿਸ਼ਨ ਇੰਟਰਨੈਸ਼ਨਲ ਸਕੂਲ ਵਿੱਚ ਸਸਟੋਬਾਲ ਫੈਡਰੇਸ਼ਨ ਆਫ ਇੰਡੀਆ ਦੀ ਪੰਜਾਬ ਇਕਾਈ ਵਲੋਂ ਕਰਵਾਈ ਤੀਸਰੀ ਸਸਟੋਬਾਲ ਰਾਸ਼ਟਰੀ ਚੈਂਪੀਅਨਸ਼ਿਪ ਕਰਵਾਈ ਗਈ। ਫਾਈਨਲ ਮੁਕਾਬਲਿਆਂ ਦੌਰਾਨ ਸੀਨੀਅਰ ਲੜਕਿਆਂ ਦੇ ਮੁਕਾਬਲੇ ਵਿਚ ਉੱਤਰ ਪ੍ਰਦੇਸ਼ ਨੇ ਪਹਿਲਾ, ਪੰਜਾਬ ਨੇ ਦੂਸਰਾ, ਸੀਨੀਅਰ ਲੜਕੀਆਂ ਦੇ ਮੁਕਾਬਲੇ ਵਿਚ ਪੰਜਾਬ ਨੇ ਪਹਿਲਾ, ਮਹਾਂਰਾਸ਼ਟਰ ਨੇ ਦੂਸਰਾ, ਜੂਨੀਅਰ ਲੜਕਿਆਂ ਦੇ ਮੁਕਾਬਲੇ ਵਿਚ ਕਰਨਾਟਕਾ ਨੇ ਪਹਿਲਾ, ਪੰਜਾਬ ਨੇ ਦੂਸਰਾ ਅਤੇ ਜੂਨੀਅਰ ਲੜਕਿਆਂ ਦੇ ਮੁਕਾਬਲੇ ਵਿਚ ਉੱਤਰ ਪ੍ਰਦੇਸ਼ ਨੇ ਪਹਿਲਾ ਅਤੇ ਮੁੰਬਈ ਨੇ ਦੂਸਰਾ ਸਥਾਨ ਹਾਸਲ ਕੀਤਾ। ਸੀਨੀਅਰ ਲੜਕਿਆਂ ਦੀ ਉੱਤਰ ਪ੍ਰਦੇਸ਼ ਦੀ ਟੀਮ ਵਿਚ ਹਿੰਮਾਸ਼ ਅਤੇ ਲਖਨ ਪਾਲ ਦੀ ਕਲਾਤਮਈ ਖੇਡ ਨੇ ਦਰਸ਼ਨਾਂ ਨੂੰ ਮੋਹ ਲਿਆ। ਮੁੱਖ ਮਹਿਮਾਨ ਵਜੋਂ ਪਹੁੰਚੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਖਿਡਾਰੀਆਂ ਦੀ ਹੌਂਸਲਾ ਅਫ਼ਜ਼ਾਈ ਕੀਤੀ। ਸਕੂਲ ਪ੍ਰਬੰਧਕ ਕੰਵਲਜੀਤ ਸਿੰਘ ਢੀਂਡਸਾ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ।ਇਸ ਮੌਕੇ ਰਾਸ਼ਟਰੀ ਚੇਅਰਮੈਨ ਰੀਫੁੱਲਾ, ਰਾਸ਼ਟਰੀ ਜਨਰਲ ਸੈਕਟਰੀ ਅਕੂਬ ਮੁਹੰਮਦ, ਸੂਬਾ ਪ੍ਰਧਾਨ ਸੰਦੀਪ ਮਲਾਣਾ ਹਾਜਰ ਸਨ।