ਪੱਤਰ ਪ੍ਰੇਰਕ
ਲਹਿਰਾਗਾਗਾ, 4 ਜੁਲਾਈ
ਬਿਜਲੀ ਵਿਭਾਗ ਵੱਲੋਂ ਅਣਐਲਾਨੇ ਲੰਬੇ ਬਿਜਲੀ ਕੱਟ ਲਾਉਣ ਕਾਰਨ ਲੋਕਾਂ ਨੂੰ ਔਖਾ ਹੋਣਾ ਪੈ ਰਿਹਾ ਹੈ। ਸ਼ਹਿਰੀ ਅਤੇ ਪੇਂਡੂ ਵਿਕਾਸ ਸੁਸਾਇਟੀ ਦੇ ਪ੍ਰਧਾਨ ਦੀਪਕ ਜੈਨ ਨੇ ਦੱਸਿਆ ਕਿ ਐਤਵਾਰ ਨੂੰ ਸਵੇਰੇ 10 ਵਜੇ ਤੋਂ 3 ਵਜੇ ਤੱਕ ਬਿਜਲੀ ਬੰਦ ਰਹੀ ਅਤੇ ਖਪਤਕਾਰਾਂ ਨੂੰ ਅਗਾਊਂ ਅਖਬਾਰਾਂ ਰਾਹੀਂ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਬੋਰਡ ਦੇ ਸ਼ਹਿਰੀ ਵਧੀਕ ਐਸਡੀਓ ਨਰਾਇਣ ਦੱਤ ਸ਼ਰਮਾ ਨੇ ਦੱਸਿਆ ਕਿ ਤਾਰਾਂ ਬਦਲਣ ਲਈ ਬਿਜਲੀ ਬੰਦ ਕੀਤੀ ਸੀ ਅਤੇ ਖਪਤਕਾਰਾਂ ਨੂੰ ਮੋਬਾਈਲ ’ਤੇ ਐੱਸਐੱਮਐੱਸ ਭੇਜਿਆ ਸੀ ਪਰ ਸਮਾਂ ਵੱਧ ਲੱਗਣ ਕਰਕੇ ਬਿਜਲੀ ਤਿੰਨ ਵਜੇ ਤੱਕ ਬੰਦ ਕਰਨੀ ਪਈ ਪਰ ਭਵਿੱਖ ’ਚ ਬਿਜਲੀ ਬੰਦ ਬਾਰੇ ਸਾਰੇ ਅਖਬਾਰਾਂ ਰਾਹੀਂ ਖਬਰ ਲਗਵਾਉਣ ਲਈ ਯਕੀਨੀ ਬਣਾਇਆ ਜਾਵੇਗਾ।