ਲਹਿਰਾਗਾਗਾ: ਪੁਲੀਸ ਨੇ ਟਰੱਕ ਦੀ ਤਲਾਸ਼ੀ ਲੈਣ ਦੌਰਾਨ ਦੋ ਕੁਇੰਟਲ ਭੁੱਕੀ ਚੂਰਾ ਬਰਾਮਦ ਕਰ ਕੇ ਇਕ ਵਿਅਕਤੀ ਨੂੰ ਕਾਬੂ ਕੀਤਾ। ਉਪ ਪੁਲੀਸ ਕਪਤਾਨ ਪੁਸ਼ਪਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਚੋਟੀਆਂ ਕੋਲ ਬਾਹਰਲੇ ਸੂਬਿਆਂ ਤੋਂ ਝੋਨੇ ਦੀ ਨਾਜਾਇਜ਼ ਆਮਦ ਰੋਕਣ ਲਈ ਨਾਕਾਬੰਦੀ ਕੀਤੀ ਸੀ। ਇਸੇ ਦੌਰਾਨ ਮੁਖਬਰੀ ਦੇ ਆਧਾਰ ’ਤੇ ਟਰੱਕ (ਪੀਬੀ11ਬੀਯੂ 5684) ਨੂੰ ਸ਼ੱਕ ਦੇ ਆਧਾਰ ’ਤੇ ਰੋਕਿਆ ਗਿਆ ਤਾਂ ਜੈਲ ਪੋਸਟ ਚੋਟੀਆਂ ਦੇ ਥਾਣੇਦਾਰ ਹਰਮਿੰਦਰ ਸਿੰਘ ਨੇ ਮੌਕੇ ’ਤੇ ਪਹੁੰਚ ਕੇ ਟਰੱਕ ਦੀ ਤਲਾਸ਼ੀ ਲਈ ਅਤੇ 200 ਕਿਲੋ ਭੁੱਕੀ ਚੂਰਾ ਬਰਾਮਦ ਕਰਕੇ ਚਾਲਕ ਗੁਰਪ੍ਰੀਤ ਸਿੰਘ ਵਾਸੀ ਰਤਨਗੜ੍ਹ ਪਾਟਿਆਵਾਲੀ ਥਾਣਾ ਧਰਮਗੜ੍ਹ ਅਤੇ ਗੁਰਦੀਪ ਸਿੰਘ ਵਾਸੀ ਰਹੋਣ ਜ਼ਿਲ੍ਹਾ ਲੁਧਿਆਣਾ ਨੂੰ ਕਾਬੂ ਕੀਤਾ। -ਪੱਤਰ ਪ੍ਰੇਰਕ