ਲਹਿਰਾਗਾਗਾ: ਨੇੜਲੇ ਪਿੰਡ ਫਤਹਿਗੜ੍ਹ ਦੀ ਵਸਨੀਕ ਕਿਰਨਪਾਲ ਕੌਰ ਪਤਨੀ ਮੇਜਰ ਸਿੰਘ ਦੀ ਕੁੱਟਮਾਰ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ ਹੈ। ਪੁਲੀਸ ਸ਼ਿਕਾਇਤ ਅਨੁਸਾਰ ਕਿਰਨਪਾਲ ਕੌਰ ਦੇ ਬਿਆਨ ’ਤੇ ਪਰਗਟ ਸਿੰਘ, ਗੁਰਧਿਆਨ ਸਿੰਘ ਵਾਸੀ ਫਤਹਿਗੜ੍ਹ ਖਿਲਾਫ਼ ਧਾਰਾ 451, 323 ਤੇ 34 ਅਧੀਨ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਕਿਰਨਪਾਲ ਕੌਰ ਨੇ ਦੱਸਿਆ ਕਿ ਉਹ ਘਰ ’ਚ ਇਕੱਲੀ ਸੀ ਤਾਂ ਮੁਲਜ਼ਮਾਂ ਨੇ ਘਰ ਆ ਕੇ ਉਸ ਦੀ ਕੁੱਟ ਮਾਰ ਕੀਤੀ। ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਲਹਿਰਾਗਾਗਾ ’ਚ ਦਾਖਲ ਕਰਵਾਇਆ ਗਿਆ ਜਿਥੇ ਮੈਡੀਕਲ ਅਫਸਰ ਨੇ ਸੁਨਾਮ ਹਸਪਤਾਲ ਰੈਫਰ ਕਰ ਦਿੱਤਾ। -ਪੱਤਰ ਪ੍ਰੇਰਕ