ਲਹਿਰਾਗਾਗਾ: ਅੱਜ ਇੱਥੇ ਕਮਿਊਨਿਟੀ ਸਿਹਤ ਕੇਂਦਰ ’ਚ ਨਵ ਨਿਯੁਕਤ ਦੋ ਪੀਸੀਐੱਮਐੱਸ ਡਾਕਟਰਾਂ ਨੇ ਅਹੁਦਾ ਸੰਭਾਲ ਲਿਆ ਹੈ। ਇਸ ਮੌਕੇ ਐੱਸਡੀਐੱਮ ਜੀਵਨਜੋਤ ਕੌਰ, ਐੱਸਐੱਮਓ ਡਾ. ਭਗਵਾਨ ਸਿੰਘ, ਬੀਬੀ ਭੱਠਲ ਦੇ ਮੀਡੀਆ ਸਲਾਹਕਾਰ ਸਨਮੀਕ ਸਿੰਘ ਹੈਨਰੀ ਅਤੇ ਹਸਪਤਾਲ ਵੈੱਲਫੇਅਰ ਕਮੇਟੀ ਨੇ ਨਵ-ਨਿਯੁਕਤ ਡਾ. ਲਵਪ੍ਰੀਤ ਸ਼ਰਮਾ ਅਤੇ ਡਾ. ਰਵਿੰਦਰ ਰਵੀ ਦਾ ਲਹਿਰਾਗਾਗਾ ਹਸਪਤਾਲ ’ਚ ਨਿਯੁਕਤੀ ਦਾ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਇਹ ਦੋਵੇਂ ਡਾਕਟਰ ਲਹਿਰਾਗਾਗਾ ਦੇ ਹੀ ਜੰਮਪਲ ਹੋਣ ਕਰ ਕੇ ਇਲਾਕੇ ਦੇ ਲੋਕਾਂ ਨੂੰ ਮੈਡੀਕਲ ਸਹੂਲਤ ਵੱਧ ਮਿਲ ਸਕੇਗੀ। ਇਸ ਵੇਲੇ ਹਸਪਤਾਲ ’ਚ ਤਿੰਨ ਈਐਮਓ ਹੀ ਨਿਯੁਕਤ ਸਨ ਜਿਨ੍ਹਾਂ ਦੀ ਗਿਣਤੀ ਪੰਜ ਹੋ ਗਈ ਹੈ। ਇਸ ਮੌਕੇ ਮਾਰਕਿਟ ਕਮੇਟੀ ਦੇ ਚੇਅਰਮੈਨ ਜਸਵਿੰਦਰ ਸਿੰਘ ਰਿੰਪੀ, ਸਵੱਛਤਾ ਦੇ ਬਰਾਂਡ ਅੰਬੈਸਡਰ ਮਾਸਟਰ ਆਰੁਣ ਗਰਗ, ਜੱਸ ਪੇਂਟਰ, ਲੈਕਚਰਾਰ ਬਲਰਾਜ ਸ਼ਰਮਾ, ਮਹੇਸ਼ ਸ਼ਰਮਾ ਸਾਬਕਾ ਕੌਂਸਲਰ ਵੀ ਹਾਜ਼ਰ ਸਨ।
-ਪੱਤਰ ਪ੍ਰੇਰਕ