ਡਕਾਲਾ: ਸਿੱਖਿਆ ਵਿਭਾਗ ਦੀਆਂ ਹਦਾਇਤਾਂ ਮੁਤਾਬਕ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਡਕਾਲਾ ਵਿੱਚ ਦੋ-ਰੋਜ਼ਾ ਵਿਗਿਆਨ ਪ੍ਰਦਰਸ਼ਨੀ ਅੱਜ ਸਮਾਪਤ ਹੋ ਗਈ, ਜਿਸ ਵਿੱਚ ਵਿਦਿਆਰਥੀਆਂ ਨੇ ਵਧ-ਚੜ੍ਹ ਕੇ ਹਿੱਸਾ ਲਿਆ। ਸਕੂਲ ਦੀ ਪ੍ਰਿੰਸੀਪਲ ਸੁਦੇਸ਼ ਕੁਮਾਰੀ ਨੇ ਸਮੂਹ ਵਿਦਿਆਰਥੀਆਂ ਦੀ ਹੌਸਲਾ ਅਫਜ਼ਾਈ ਕੀਤੀ। ਵਿਦਿਆਰਥੀਆਂ ਵੱਲੋਂ ਊਰਜਾ ਦੇ ਸੋਮੇ ਅਤੇ ਸਿੰਜਾਈ ਦੀਆਂ ਕਿਸਮਾਂ ਅਤੇ ਵੱਖ-ਵੱਖ ਵਰਕਿੰਗ ਮਾਡਲ ਤਿਆਰ ਕੀਤੇ ਗਏ। ਪ੍ਰਦਰਸ਼ਨੀ ਦੌਰਾਨ ਜੋਗਿੰਦਰ ਸਿੰਘ ਗਿੱਲ, ਰਾਜਿੰਦਰ ਕੁਮਾਰ, ਸੁਰਿੰਦਰ ਕੌਰ, ਮਨਜੀਤ ਕੌਰ ਅਤੇ ਬਿੰਦੂ ਰਤਨ ਸਮੇਤ ਹੋਰ ਸਟਾਫ਼ ਮੈਂਬਰ ਹਾਜ਼ਰ ਰਹੇ। -ਪੱਤਰ ਪ੍ਰੇਰਕ