ਪੱਤਰ ਪ੍ਰੇਰਕ
ਸ਼ੇਰਪੁਰ, 6 ਜੁਲਾਈ
ਐਸਐਚਓ ਸ਼ੇਰਪੁਰ ਅਮਰੀਕ ਸਿੰਘ ਨੇ ਪੰਜ ਦਿਨ ਪਹਿਲਾਂ ਕਸਬੇ ਦੇ ਇੱਕ ਘਰੋਂ ਹੋਈ ਚੋਰੀ ਦੇ ਮਾਮਲੇ ’ਚ ਦੋ ਵਿਅਕਤੀਆਂ ਨੂੰ ਚੋਰੀ ਗਹਿਣਿਆਂ ਸਮੇਤ ਕਾਬੂ ਕਰਨ ਦਾ ਖੁਲਾਸਾ ਕੀਤਾ ਹੈ। ਐਸਐਚਓ ਅਮਰੀਕ ਸਿੰਘ ਨੇ ਦੱਸਿਆ ਕਿ ਇੱਕ ਜੁਲਾਈ ਨੂੰ ਕਮਲਪ੍ਰੀਤ ਸਿੰਘ ਵਾਸੀ ਸ਼ੇਰਪੁਰ ਦੇ ਘਰੋਂ ਹੋਈ ਚੋਰੀ ਦਾ ਪੁਲੀਸ ਟੀਮ ਨੇ ਸੀਸੀਟੀਵੀ ਕੈਮਰਿਆਂ ਦੀ ਮਦਦ ਨਾਲ ਖੁਰਾਖੋਜ ਲੱਭ ਲਿਆ ਜਿਸ ਤਹਿਤ ਮੁਲਜ਼ਮ ਸੁਖਵਿੰਦਰ ਸਿੰਘ ਉਰਫ ਸ਼ਨੀ ਅਤੇ ਕਰਮਜੀਤ ਸਿੰਘ ਉਰਫ਼ ਕਰਮੀ ਨੂੰ ਗ੍ਰਿਫ਼ਤਾਰ ਕੀਤਾ ਹੈ ਜਿੰਨ੍ਹਾਂ ਕੋਲੋਂ ਵਾਲੀਆਂ, ਦੋ ਲੇਡੀਜ਼ ਤੇ ਇੱਕ ਜੈਂਟਸ ਮੁੰਦਰੀਆਂ, ਤਿੰਨ ਗਿੰਨੀਆਂ ਸੋਨਾ ਸਮੇਤ ਚੋਰੀ ਸਮੇਂ ਵਰਤਿਆ ਮੋਟਰਸਾਈਕਲ ਬਰਾਮਦ ਕੀਤਾ ਹੈ।