ਸਰਬਜੀਤਸਿੰਘ ਭੰਗੂ
ਪਟਿਆਲਾ, 22 ਜੁਲਾਈ
ਸੀਬੀਐੱਸਈ ਵੱਲੋਂ 12ਵੀਂ ਜਮਾਤ ਦੇ ਅੱਜ ਐਲਾਨੇ ਗਏ ਨਤੀਜੇ ਵਿੱਚ ਦਿੱਲੀ ਪਬਲਿਕ ਸਕੂਲ ਦਾ ਰਕਸ਼ਿਤ ਕੌਸ਼ਲ ਨੇ 99 ਫੀਸਦੀ ਅੰਕਾਂ ਨਾਲ ਪਟਿਆਲਾ ਵਿੱਚੋਂ ਟਾਪਰ ਬਣਨ ਦਾ ਮਾਣ ਹਾਸਲ ਕੀਤਾ ਹੈ। ਨਾਨ-ਮੈਡੀਕਲ ਸਟਰੀਮ ’ਚ ਵੀ ਰਕਸ਼ਿਤ ਕੌਂਸ਼ਲ ਹੀ 99 ਫੀਸਦੀ ਅੰਕਾਂ ਨਾਲ ਟਾਪਰ ਰਿਹਾ ਹੈ। ਨੌ ਘੰਟੇ ਪੜ੍ਹਨ ਵਾਲਾ ਇਹ ਵਿਦਿਆਰਥੀ ਕ੍ਰਿਕਟ ਮੈਚ ਦੇਖਣ ਦਾ ਸ਼ੌਕ ਵੀ ਰੱਖਦਾ ਹੈ ਪਰ ਇੰਜਨੀਅਰ ਬਣਨ ਵਾਲੀ ਮੰਜ਼ਿਲ ਸਰ ਕਰਨ ਲਈ ਮੋਬਾਈਲ ਫੋਨ ਦੀ ਵਰਤੋਂ ਸਿਰਫ਼ ਪੜ੍ਹਾਈ ਲਈ ਹੀ ਕਰਦਾ ਹੈ। ਉਸ ਨੇ ਟਿਊਸ਼ਨ ਵੀ ਰੱੱਖੀ ਸੀ। ਉਸ ਦੇ ਪਿਤਾ ਅਸ਼ੀਸ਼ ਕੌਸ਼ਲ ਕੋਚਿੰਗ ਸੈਂਟਰ ਚਲਾਉਂਦੇ ਹਨ ਤੇ ਮਾਤਾ ਅਨੁਲਾ ਕੌਸ਼ਲ ਸਰਕਾਰੀ ਅਧਿਆਪਕਾ ਹੈ।
ਕਾਮਰਸ ਸਟਰੀਮ ਵਿੱਚੋਂ ਭੁਪਿੰਦਰਾ ਇੰਟਰਨੈਸ਼ਨਲ ਪਬਲਿਕ ਸਕੂਲ ਦੀ ਖੁਸ਼ਪ੍ਰੀਤ ਕੌਰ ਅਤੇ ਸੇਂਟ ਪੀਟਰਜ਼ ਅਕੈਡਮੀ ਦੀ ਦਿਸ਼ਿਤਾ ਮਿੱਤਲ ਨੇ 98.4 ਫੀਸਦੀ ਅੰਕ ਲੈ ਕੇ ਸਾਂਝੇ ਤੌਰ ’ਤੇ ਪਹਿਲਾ ਸਥਾਨ ਪਾਇਆ ਹੈ। 6-7 ਘੰਟੇ ਪੜ੍ਹਨ ਵਾਲੀ ਖੁਸ਼ਪ੍ਰੀਤ ਕੌਰ ਗਾਉਣ ਦਾ ਸ਼ੌਕ ਵੀ ਰੱਖਦੀ ਹੈ। ਉਸ ਦੇ ਪਿਤਾ ਗੁਰਿੰਦਰਜੀਤ ਵਾਲੀਆ ਸਰਕਲ ਅਸਿਸਟੈਂਟ ਤੇ ਮਾਤਾ ਡਿੰਪਲ ਵਾਲੀਆ ਗ੍ਰਹਿਣੀ ਹੈ। ਦਿਸ਼ਿਤਾ ਮਿੱਤਲ ਨੇ ਇਹ ਸਥਾਨ 4 ਤੋਂ 5 ਘੰਟੇ ਪੜ੍ਹ ਕੇ ਹੀ ਪਾਇਆ ਹੈ। ਉਹ ਡਾਂਸ ਅਤੇ ਪੇਂਟਿੰਗ ਦਾ ਸ਼ੌਕ ਵੀ ਰੱਖਦੀ ਹੈ ਤੇ ਵਕੀਲ ਬਣਨਾ ਉਸ ਦਾ ਸੁਫਨਾ ਹੈ। ਉਹ ਵੀ ਮੋਬਾਈਲ ਫੋਨ ਦੀ ਜ਼ਿਆਦਾਤਰ ਵਰਤੋਂ ਪੜ੍ਹਾਈ ਲਈ ਹੀ ਕਰਦੀ ਹੈ। ਉਸ ਨੇ ਟਿਊਸ਼ਨ ਵੀ ਰੱਖੀ ਹੋਈ ਹੈ। ਉਸ ਦਾ ਪਿਤਾ ਪ੍ਰਵੀਨ ਕੁਮਾਰ ਬਿਜਨਸਮੈਨ ਹੈ ਅਤੇ ਮਾਤਾ ਮੀਨਾਕਸ਼ੀ ਸਰਕਾਰੀ ਅਧਿਆਪਕਾ ਹੈ।
ਇਸੇ ਤਰ੍ਹਾਂ ਮੈਡੀਕਲ ਸਟਰੀਮ ਵਿੱਚ ਬੁੱਢਾ ਦਲ ਪਬਲਿਕ ਸਕੂਲ ਦੀ ਗਰਿਮਾ 98.6 ਫੀਸਦੀ ਅੰਕਾਂ ਨਾਲ ਅਤੇ ਆਰਟਸ ਸਟਰੀਮ ਵਿੱਚ ਵੀ ਬੁੱਢਾ ਦਲ ਪਬਲਿਕ ਸਕੂਲ ਦੀ ਅਗਮਜੋਤ ਕੌਰ 98.4 ਫੀਸਦੀ ਅੰਕ ਪਾ ਕੇ ਟਾਪਰ ਰਹੀ ਹੈ। ਗਰਿਮਾ ਰੋਜ਼ਾਨਾ ਕਰੀਬ 10 ਘੰਟੇ ਪੜ੍ਹਦੀ ਹੈ। ਗੁਰਬਾਣੀ ਸੁਣਨ ਦਾ ਸ਼ੌਕ ਰੱਖਦੀ ਗਰਿਮਾ ਵੀ ਮੋਬਾਈਲ ਫੋਨ ਦੀ ਵਰਤੋਂ ਸਿਰਫ ਪੜ੍ਹਾਈ ਲਈ ਹੀ ਕਰਦੀ ਰਹੀ ਹੈ। ਉਸ ਦੇ ਪਿਤਾ ਅਜੈ ਕੌਸ਼ਲ ਅਤੇ ਮਾਤਾ ਸੀਮਾ ਕੌਸ਼ਲ ਟਾਊਨ ਪਲਾਨਰ ਹਨ।
ਸੰਗਰੂਰ (ਗੁਰਦੀਪ ਸਿੰਘ ਲਾਲੀ): ਸੀਬੀਐੱਸਈ ਦੇ ਬਾਰ੍ਹਵੀਂ ਤੇ ਦਸਵੀਂ ਜਮਾਤ ਦੇ ਐਲਾਨੇ ਨਤੀਜਿਆਂ ਵਿੱਚ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਬੇਹਤਰ ਕਾਰਗੁਜ਼ਾਰੀ ਵਿਖਾਈ ਹੈ। ਹੋਲੀ ਹਾਰਟ ਸੀਨੀਅਰ ਸੈਕੰਡਰੀ ਕਾਨਵੈਂਟ ਸਕੂਲ ਮੰਗਵਾਲ ਸੰਗਰੂਰ ਦੇ ਵਿਦਿਆਰਥੀਆਂ ਨੇ 90 ਫੀਸਦੀ ਤੋਂ ਵੱਧ ਅੰਕ ਪ੍ਰਾਪਤ ਕੀਤੇ ਹਨ। ਸਕੂਲ ਪ੍ਰਿੰਸੀਪਲ ਡਾ. ਚੰਨਪ੍ਰੀਤ ਕੌਰ ਨੇ ਦੱਸਿਆ ਕਿ ਸਾਇੰਸ ਗਰੁੱਪ ’ਚੋ ਤਰਨਦੀਪ ਕੌਰ ਨੇ 96.4 ਫੀਸਦੀ ਅੰਕ, ਸਪਰਸ਼ ਗੋਇਲ ਨੇ 95.2 ਫੀਸਦੀ ਅਤੇ ਵਿਨਾਇਕ ਗਰਗ ਨੇ 93.2 ਫੀਸਦੀ ਅੰਕ ਪ੍ਰਾਪਤ ਕੀਤੇ ਹਨ। ਕਾਮਰਸ ਗਰੁੱਪ ’ਚੋ ਸੁਮੀਤ ਕੌਰ ਨੇ 94.2 ਫੀਸਦੀ ਅੰਕ, ਭਾਵਨਾ ਨੇ 94 ਫੀਸਦੀ ਅਤੇ ਰੁਪਿੰਦਰ ਕੌਰ ਨੇ 93 ਫੀਸਦੀ ਅੰਕ ਪ੍ਰਾਪਤ ਕੀਤੇ ਹਨ। ਇਸੇ ਤਰ੍ਹਾਂ ਆਰਟਸ ਗਰੁੱਪ ’ਚੋ ਪ੍ਰਭਜੋਤ ਕੌਰ ਨੇ 95.2 ਫੀਸਦੀ, ਪੈਵਲਪ੍ਰੀਤ ਕੌਰ ਨੇ 91.6 ਫੀਸਦੀ ਅਤੇ ਸ਼ਗੁਨਪ੍ਰੀਤ ਕੌਰ ਧਾਲੀਵਾਲ ਨੇ 90 ਫੀਸਦੀ ਅੰਕ ਪ੍ਰਾਪਤ ਕੀਤੇ ਹਨ।
ਇਸੇ ਤਰ੍ਹਾਂ ਸੀਬੀਐੱਸਈ ਬੋਰਡ ਵੱਲੋਂ ਐਲਾਨੇ ਦਸਵੀਂ ਦੇ ਨਤੀਜੇ ਵਿਚ ਲਾ-ਫਾਊਂਡੇਸ਼ਨ ਸਕੂਲ ਦੇ ਵਿਦਿਆਰਥੀਆਂ ’ਚੋ ਨਮਨ ਜਿੰਦਲ ਅਤੇ ਨਵਅਭਿਰਾਜ ਸਿੰਘ ਚਾਹਲ ਨੇ 99.40 ਫੀਸਦੀ, ਰਾਘਵ ਕੌਸ਼ਲ ਨੇ 98.80 ਫੀਸਦੀ, ਲਕਸ਼ੇ ਬਾਂਸਲ ਨੇ 98. 20 ਫੀਸਦੀ, ਨਮਨ ਜੈਨ ਨੇ 98 ਫੀਸਦੀ, ਇਕਲਵਿਆ ਸਿੰਗਲਾ ਨੇ 97.80 ਫੀਸਦੀ, ਪ੍ਰਿਥੀ ਗਰਗ ਨੇ 97.40 ਫੀਸਦੀ, ਦਵਿਸ਼ ਸਿੰਗਲਾ ਨੇ 97.20 ਫੀਸਦੀ, ਹਿਮਾਂਸੂ ਖੰਨਾ ਅਤੇ ਸਮਿਕਸ਼ਾ ਨੇ 96 ਫੀਸਦੀ, ਜਸ਼ਨ ਗੋਇਲ ਨੇ 95.80 ਫੀਸਦੀ, ਨਹਿਲ ਨੇ 95.60 ਫੀਸਦੀ, ਸਿਮਰਨਜੀਤ ਕੌਰ 95.60 ਫੀਸਦੀ, ਆਯੂਸ ਗਰਗ ਨੇ 94.80 ਫੀਸਦੀ, ਦਿਕਸ਼ਾ ਅਰੋੜਾ ਨੇ 94.60 ਫੀਸਦੀ ਅੰਕ ਪ੍ਰਾਪਤ ਕੀਤੇ ਹਨ।
ਦਸਵੀਂ ਜਮਾਤ ’ਚ ਭੁਪਿੰਦਰਾ ਸਕੂਲ ਦਾ ਤਨਵੀਰ ਸ਼ਰਮਾ ਅੱਵਲ
ਸੀਬੀਐਸਈ ਦੇ ਦਸਵੀਂ ਜਮਾਤ ਦੇ ਨਤੀਜੇ ਵਿੱਚ ਭੁਪਿੰਦਰਾ ਇੰਟਰਨੈਸ਼ਨਲ ਪਬਲਿਕ ਸਕੂਲ ਦੇ ਤਨਵੀਰ ਸ਼ਰਮਾ ਨੇ 99.6 ਪ੍ਰਤੀਸ਼ਤ ਲੈ ਕੇ ਸ਼ਹਿਰ ਵਿਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ। ਰੋਜ਼ਾਨਾ ਦੋ ਤੋਂ ਤਿੰਨ ਘੰਟੇ ਅਤੇ ਪ੍ਰੀਖਿਆ ਦੌਰਾਨ ਛੇ ਘੰਟੇ ਪੜ੍ਹਨ ਵਾਲਾ ਇਹ ਵਿਦਿਆਰਥੀ ਬਾਸਕਟਬਾਲ ਦਾ ਸ਼ੌਕੀਨ ਵੀ ਹੈ। ਉਹ ਨਾਨ-ਮੈਡੀਕਲ ਕਰਨਾ ਚਾਹੁੰਦਾ ਹੈ। ਉਸ ਦਾ ਪਿਤਾ ਅਮਿਤ ਸ਼ਰਮਾ ਕਾਰ ਡੀਲਰ ਹੈ ਅਤੇ ਮਾਤਾ ਸਰੋਜ ਰਾਣੀ ਅਧਿਆਪਕਾ ਹੈ। ਇਸੇ ਤਰ੍ਹਾਂ ਦੂਜਾ ਸਥਾਨ ਬੁੱਢਾ ਦਲ ਪਬਲਿਕ ਸਕੂਲ ਦੀ ਹਰਗੁਣਦੀਪ ਕੌਰ ਮਾਨ ਨੇ ਹਾਸਲ ਕੀਤਾ ਹੈ। ਉਸ ਦੇ 99.2 ਪ੍ਰਤੀਸ਼ਤ ਅੰਕ ਹਨ। ਉਹ ਪੰਜ ਘੰਟੇ ਪੜ੍ਹਦੀ ਰਹੀ ਹੈ। ਖਾਣਾ ਪਕਾਉਣ ਅਤੇ ਵਿਗਿਆਨਕ ਸੰਸਾਰ ਬਾਰੇ ਜਾਣਕਾਰੀ ਪ੍ਰਾਪਤ ਕਰਨ ਸਮੇਤ ਟੀਵੀ ਅਤੇ ਮੋਬਾਈਲ ਫੋਨ ਵੇਖਣਾ ਵੀ ਉਸ ਦੇ ਸ਼ੌਕਾਂ ’ਚ ਸ਼ੁਮਾਰ ਹਨ। ਉਹ ਮੈਡੀਕਲ ਅਤੇ ਗਣਿਤ ਕਰਨਾ ਲੋਚਦੀ ਹੈ। ਉਸ ਦੇ ਮਾਪੇ ਅਧਿਆਪਨ ਕਿੱਤੇ ਨਾਲ ਸਬੰਧਤ ਹਨ। ਦਸਵੀਂ ’ਚ ਤੀਸਰਾ ਸਥਾਨ ਵੀ ਬੁੱਢਾ ਦਲ ਪਬਲਿਕ ਸਕੂਲ ਦੇ ਹਿੱਸੇ ਹੀ ਆਇਆ ਹੈ ਕਿਉਂਕਿ ਇਥੋਂ ਦੀ ਹੀ ਵਿਦਿਆਰਥਣ ਦੀਪਿਕਾਾ ਨੇ 99 ਪ੍ਰਤੀਸ਼ਤ ਅੰਕ ਹਾਸਲ ਕਰਕੇ ਇਹ ਮੁਕਾਮ ਹਾਸਲ ਕੀਤਾ ਹੈ। ਦੋ ਤੋਂ ਤਿੰਨ ਘੰਟੇ ਪੜ੍ਹਦਿਆਂ, ਸਵੈ-ਅਧਿਐਨ ਕਰਨ ਵਾਲੀ ਇਸ ਵਿਦਿਆਰਥਣ ਦੇ ਸੌਂਕ ਡਰਾਇੰਗ ਕਰਨਾ ਅਤੇ ਕਿਤਾਬਾਂ ਪੜ੍ਹਨਾ ਹਨ। ਉਹ ਅੱਗੇ ਨਾਨ-ਮੈਡੀਕਲ ਜਾਂ ਇੰਜਨੀਅਰਿੰਗ ਕਰਨਾ ਚਾਹੁੰਦੀ ਹੈ। ਉਸ ਦੇ ਪਿਤਾ ਪ੍ਰਮੋਦ ਕੁਮਾਰ ਬਿਜਨਸਮੈਨ ਅਤੇ ਮਾਤਾ ਪ੍ਰਵੀਨ ਗਰਗ ਘਰੇਲੂ ਮਹਿਲਾ ਹੈ।